ਗੁਜਰਾਤ ਦੇ ਤਾਪੀ ’ਚ ਬਣੇਗਾ ਵਿਸ਼ਵ ਦਾ ਸਭ ਤੋਂ ਵੱਡਾ ਜਿੰਕ ਸਮੈਲਟਰ ਕੰਪਲੈਕਸ

10/15/2020 3:38:37 PM

ਗਾਂਧੀਨਗਰ– ਮੁੱਖ ਮੰਤਰੀ ਵਿਜੇ ਰੂਪਾਣੀ ਦੀ ਹਾਜ਼ਰੀ ’ਚ ਗੁਜਰਾਤ ਸਰਕਾਰ ਨੇ ਬੁੱਧਵਾਰ ਵੇਦਾਂਤਾ ਸਮੂਹ ਦੀ ਸਹਾਇਕ ਕੰਪਨੀ ਹਿੰਦੁਸਤਾਨ ਜਿੰਕ ਲਿਮਟਿਡ ਦੇ ਨਾਲ ਇਕ ਸਮਝੌਤਾ ਕੀਤਾ ਹੈ। ਇਸ ਦੇ ਅਧੀਨ ਤਾਪੀ ਜ਼ਿਲੇ ਦੇ ਦੋਸਵਾੜਾ ’ਚ 10,000 ਕਰੋੜ ਰੁਪਏ ਦੀ ਲਾਗਤ ਨਾਲ ਜਿੰਕ ਸਮੈਲਟਰ ਪਲਾਂਟ ਸਥਾਪਿਤ ਕੀਤਾ ਜਾਏਗਾ।

300 ਕੇ. ਟੀ. ਪੀ. ਏ. (ਕਿਲੋ ਟਨ ਪ੍ਰਤੀ ਸਾਲ) ਦੀ ਉਤਪਾਦਨ ਸਮਰੱਥਾ ਵਾਲੀ ਇਹ ਨਵੀਂ ਜਿੰਕ ਸਮੈਲਟਰ ਯੋਜਨਾ ਸੂਬੇ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਰਫਤਾਰ ਪ੍ਰਦਾਨ ਕਰੇਗੀ। ਨਾਲ ਹੀ ਇਹ ਯੋਜਨਾ 5,000 ਤੋਂ ਵੱਧ ਲੋਕਾਂ ਲਈ ਸਿੱਧੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗੀ।

ਮੁੱਖ ਮੰਤਰੀ ਰੂਪਾਣੀ ਨੇ ਕਿਹਾ ਕਿ ਇਸ ਖੇਤਰ ’ਚ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ’ਚ ਲਗਭਗ 25,000 ਲੋਕਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਨ ’ਚ ਮਦਦ ਮਿਲੇਗੀ। ਤਾਪੀ ਜ਼ਿਲੇ ਦੇ ਦੋਸਵਾੜਾ ’ਚ ਬਣਨ ਵਾਲਾ ਇਹ ਕੰਪਲੈਕਸ ਮੁੱਖ ਤੌਰ ’ਤੇ ਏਸ਼ੀਆ ਅਤੇ ਮੱਧ ਪੂਰਬ ਦੇ ਵੱਡੇ ਬਰਾਮਦ ਬਾਜ਼ਾਰਾਂ ਨੂੰ ਕਵਰ ਕਰੇਗਾ। ਨਾਲ ਹੀ ਇਹ ਵਧਦੀ ਹੋਈ ਘਰੇਲੂ ਮੰਗ ਨੂੰ ਵੀ ਪੂਰਾ ਕਰੇਗਾ। ਗੁਜਰਾਤ ਦੀ ਨਵੀਂ ਉਦਯੋਗਿਕ ਨੀਤੀ ਦਾ ਲਾਭ ਉਠਾਉਂਦੇ ਹੋਏ ਵੇਦਾਂਤਾ ਕੰਪਨੀ ਇਕ ਅਤਿਆਧੁਨਿਕ ਖੋਜ ਅਤੇ ਵਿਕਾਸ ਕੇਂਦਰ ਵੀ ਸਥਾਪਿਤ ਕਰੇਗੀ ਜੋ ਤਕਨਾਲੌਜੀ ਅਤੇ ਇਨੋਵੇਸ਼ਨ ਦੇ ਮਾਧਿਅਮ ਰਾਹੀਂ ਕੁਦਰਤੀ ਸੋਮਿਆਂ ਦੇ ਰੱਖ-ਰਖਾਅ ’ਚ ਮਦਦ ਕਰੇਗੀ।


Sanjeev

Content Editor

Related News