ਸਰਕਾਰ 2020-21 ਦੀ ਦੂਜੀ ਛਿਮਾਹੀ ’ਚ 4.34 ਲੱਖ ਕਰੋੜ ਰੁਪਏ ਕਰਜ਼ਾ ਲਵੇਗੀ

10/01/2020 1:15:02 PM

ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਕਿਹਾ ਕਿ ਸਰਕਾਰ ਕੋਵਿਡ-19 ਸੰਕਟ ਦਰਮਿਆਨ ਖਰਚਾ ਲੋੜਾਂ ਨੂੰ ਪੂਰਾ ਕਰਨ ਲਈ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ 4.64 ਲੱਖ ਕਰੋੜ ਰੁਪਏ ਕਰਜ਼ਾ ਲਵੇਗੀ। ਆਰਥਿਕ ਮਾਮਲਿਆਂ ਦੇ ਸਕੱਤਰ ਤਰੁਣ ਬਜਾਜ ਨੇ ਕਿਹਾ ਕਿ ਸਰਕਾਰ ਚਾਲੂ ਵਿੱਤੀ ਸਾਲ ’ਚ 12 ਲੱਖ ਕਰੋੜ ਰੁਪਏ ਦੇ ਕਰਜ਼ੇ ਜੁਟਾਉਣ ਦੇ ਟੀਚੇ ’ਤੇ ਕਾਇਮ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਤੰਬਰ ’ਚ ਸਮਾਪਤ ਪਹਿਲੀ ਛਿਮਾਹੀ ’ਚ 7.66 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਬਾਕੀ 4.34 ਲੱਖ ਕਰੋੜ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ਲਈ ਲਏ ਜਾਣਗੇ। ਸਰਕਾਰ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਕੁਲ 6.98 ਲੱਖ ਕਰੋੜ ਰੁਪਏ ਦੇ ਕਰਜ਼ੇ ’ਚੋਂ 58 ਫੀਸਦੀ ਮਿਤੀ ਸਿਕਿਓਰਿਟੀਜ਼ ਰਾਹੀਂ ਜੁਟਾਉਣ ਦਾ ਟੀਚਾ ਰੱਖਿਆ ਸੀ। ਇਸ ਦੇ ਉਲਟ ਸਰਕਾਰ ਨੇ ਅਪ੍ਰੈਲ-ਸਤੰਬਰ ਦੌਰਾਨ 7.66 ਲੱਖ ਕਰੋੜ ਰੁਪਏ ਕਰਜ਼ਾ ਲਿਆ।

ਸਰਕਾਰ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਰੋਕਥਾਮ ਲਈ ਜ਼ਰੂਰੀ ਫੰਡ ਨੂੰ ਪੂਰਾ ਕਰਨ ਲਈ ਮਈ ’ਚ ਉਧਾਰ ਸੀਮਾ ਵਧਾ ਕੇ 12 ਲੱਖ ਕਰੋੜ ਰੁਪਏ ਕਰ ਦਿੱਤੀ।

Sanjeev

This news is Content Editor Sanjeev