ਗੋਲਡ ਈ. ਟੀ. ਐੱਫ. ’ਚ ਮੁਨਾਫਾ ਵਸੂਲੀ ਨਾਲ ਨਵੰਬਰ ’ਚ 141 ਕਰੋੜ ਰੁਪਏ ਦੀ ਨਿਕਾਸੀ

12/09/2020 8:27:53 PM

ਨਵੀਂ ਦਿੱਲੀ– ਲਗਾਤਾਰ 7 ਮਹੀਨੇ ਤੱਕ ਨਿਵੇਸ਼ ਪ੍ਰਵਾਹ ਜਾਰੀ ਰਹਿਣ ਤੋਂ ਬਾਅਦ ਸੋਨੇ ਦੇ ਐਕਸਚੇਂਜ ਟ੍ਰੇਡਿਡ ਫੰਡ (ਈ. ਟੀ. ਐੱਫ.) ਵਿਚ ਨਵੰਬਰ ਮਹੀਨੇ ਦੌਰਾਨ ਨਿਵੇਸ਼ਕਾਂ ਦੀ ਮੁਨਫਾ ਵਸੂਲੀ ਕਾਰਣ 141 ਕਰੋੜ ਰੁਪਏ ਦੀ ਨਿਕਾਸੀ ਹੋਈ। ਇਸ ਦੇ ਮੁਕਾਬਲੇ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਗੋਲਡ ਈ. ਟੀ. ਐੱਫ. ’ਚ 8 ਕਰੋੜ ਰੁਪਏ ਦਾ ਨਿਵੇਸ਼ ਪ੍ਰਵਾਹ ਹੋਇਆ ਸੀ।

 

ਐਸੋਸੀਏਸ਼ਨ ਆਫ ਮਿਊਚਲ ਫੰਡਸ ਇਨ ਇੰਡੀਆ (ਏ. ਐੱਮ. ਐੱਫ. ਆਈ.) ਕੋਲ ਉਪਲਬਧ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਗੋਲਡ ਈ. ਟੀ. ਐੱਫ. ’ਚ ਹਾਲਾਂਕਿ ਅਪ੍ਰੈਲ 2020 ਤੋਂ ਨਿਵੇਸ਼ ਪ੍ਰਵਾਹ ਜਾਰੀ ਹੈ ਪਰ ਜੁਲਾਈ ਤੋਂ ਬਾਅਦ ਇਸ ਦੀ ਰਫਤਾਰ ਧੀਮੀ ਪਈ ਹੈ। ਮਾਸਿਕ ਆਧਾਰ ’ਤੇ ਜੇ ਦੇਖਿਆ ਜਾਵੇ ਤਾਂ ਜਨਵਰੀ 2020 ’ਚ ਨਿਵੇਸ਼ਕਾਂ ਨੇ ਗੋਲਡ ਈ. ਟੀ. ਐੱਫ. ’ਚ ਸ਼ੁੱਧ ਰੂਪ ਨਾਲ 202 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਉਸ ਤੋਂ ਬਾਅਦ ਫਰਵਰੀ ’ਚ ਇਹ ਰਾਸ਼ੀ ਉਛਲ ਕੇ 1,483 ਕਰੋੜ ਰੁਪਏ ’ਤੇ ਪਹੁੰਚ ਗਈ ਪਰ ਇਸ ਤੋਂ ਬਾਅਦ ਮਾਰਚ ’ਚ ਇਸ ’ਚ ਮੁਨਾਫਾ ਵਸੂਲੀ ਦੇਖੀ ਗਈ ਅਤੇ 195 ਕਰੋੜ ਰੁਪਏ ਦੀ ਨਿਕਾਸੀ ਹੋਈ।

ਅੰਕੜਿਆਂ ਮੁਤਾਬਕ ਅਪ੍ਰੈਲ 2020 ਤੋਂ ਇਕ ਵਾਰ ਮੁੜ ਨਿਵੇਸ਼ ਪ੍ਰਵਾਹ ਸ਼ੁਰੂ ਹੋਇਆ ਅਤੇ ਮਹੀਨੇ ਦੌਰਾਨ 731 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ। ਇਸ ਤੋਂ ਬਾਅਦ ਮਈ ’ਚ 815 ਕਰੋੜ ਰੁਪਏ, ਜੂਨ ’ਚ 494 ਕਰੋੜ, ਜੁਲਾਈ ’ਚ 921 ਕਰੋੜ, ਅਗਸਤ ’ਚ 908 ਕਰੋੜ, ਸਤੰਬਰ ’ਚ 597 ਕਰੋੜ, ਅਕਤੂਬਰ ’ਚ 384 ਕਰੋੜ ਅਤੇ ਅੰਤ ’ਚ ਪਿਛਲੇ ਮਹੀਨੇ ਨਵੰਬਰ ’ਚ ਗੋਲਡ ਈ ਟੀ. ਐੱਫ. ਤੋਂ ਸ਼ੁੱਧ ਰੂਪ ਨਾਲ 141 ਕਰੋੜ ਰੁਪਏ ਦੀ ਨਿਕਾਸੀ ਕੀਤੀ ਗਈ।


Sanjeev

Content Editor

Related News