ਗੋਦਰੇਜ ਕੰਜ਼ਿਊਮਰ ਦਾ ਸ਼ੁੱਧ ਮੁਨਾਫਾ 10 ਫੀਸਦੀ ਵੱਧ ਕੇ 458 ਕਰੋੜ ਰਿਹਾ

11/05/2020 11:30:19 PM

ਨਵੀਂ ਦਿੱਲੀ— ਰੋਜ਼ਾਨਾ ਵਰਤੋਂ ਦੇ ਸਾਮਾਨ ਬਣਾਉਣ ਵਾਲੀ ਕੰਪਨੀ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਦਾ ਇਕਜੁੱਟ ਸ਼ੁੱਧ ਮੁਨਾਫਾ ਚਾਲੂ ਵਿੱਤੀ ਸਾਲ ਦੀ 30 ਸਤੰਬਰ ਨੂੰ ਖ਼ਤਮ ਹੋਈ ਦੂਜੀ ਤਿਮਾਹੀ 'ਚ 10.66 ਫੀਸਦੀ ਵੱਧ ਗਿਆ। ਇਹ 458.02 ਕਰੋੜ ਰੁਪਏ ਰਿਹਾ।


ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਦਾ ਸੁੱਧ ਮੁਨਾਫਾ 413.88 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ।

ਕੰਪਨੀ ਦੱਸਿਆ ਕਿ ਸਮੀਖਿਆ ਅਧੀਨ ਸਮੇਂ 'ਚ ਉਸ ਦੀ ਸ਼ੁੱਧ ਵਿਕਰੀ 2,893.86 ਕਰੋੜ ਰੁਪਏ ਰਹੀ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੀ 2,608.15 ਕਰੋੜ ਰੁਪਏ ਦੀ ਵਿਕਰੀ ਤੋਂ 10.95 ਫੀਸਦੀ ਜ਼ਿਆਦਾ ਰਹੀ। ਕੰਪਨੀ ਦੀ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਨਿਸਾਬਾ ਗੋਦਰੇਜ ਨੇ ਕਿਹਾ ਕਿ ਸਮੀਖਿਆ ਅਧੀਨ ਸਮੇਂ 'ਚ ਕੰਪਨੀ ਨੇ ਦੋਹਰੇ ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਕੰਪਨੀ ਦਾ ਕੁੱਲ ਖਰਚ ਇਸ ਦੌਰਾਨ 7.66 ਫੀਸਦੀ ਵੱਧ ਕੇ 2,324.55 ਕਰੋੜ ਰੁਪਏ ਰਿਹਾ। ਇਹ ਪਿਛਲੇ ਸਾਲ ਦੀ ਇਸੇ ਮਿਆਦ 'ਚ 2,159.14 ਕਰੋੜ ਰੁਪਏ ਸੀ। ਕੰਪਨੀ ਦੀ ਭਾਰਤੀ ਬਾਜ਼ਾਰ 'ਚ ਆਮਦਨ 10.38 ਫੀਸਦੀ ਵੱਧ ਕੇ 1,679.19 ਕਰੋੜ ਰੁਪਏ ਰਹੀ। ਇਸ ਤੋਂ ਪਿਛਲੇ ਸਾਲ ਇਸੇ ਮਿਆਦ 'ਚ ਇਹ 1,521.28 ਕਰੋੜ ਰੁਪਏ ਸੀ।


Sanjeev

Content Editor

Related News