ਮੁੰਬਈ ’ਚ ਨਵੇਂ ਸਾਲ ’ਚ ਲਗਜ਼ਰੀ ਮਕਾਨਾਂ ਦੀ ਮੰਗ ’ਚ ਆਇਆ ਸੁਧਾਰ

11/24/2020 11:38:34 PM

ਨਵੀਂ ਦਿੱਲੀ– ਲਗਜ਼ਰੀ ਰਿਹਾਇਸ਼ੀ ਜਾਇਦਾਦਾਂ ਦੇ ਸਾਲਾਨਾ ਮੁੱਲ ਸੂਚਕ ਅੰਕ ’ਤੇ ਆਧਾਰਿਤ ਇਕ ਤਾਜ਼ਾ ਰਿਪੋਰਟ ’ਚ ਮੁੰਬਈ ’ਚ 2021 ’ਚ ਮਹਿੰਗੇ ਮਕਾਨਾਂ ਦੀ ਮੰਗ ’ਚ ਸੁਧਾਰ ਦਿਖਾਈ ਦੇ ਸਕਦਾ ਹੈ ਪਰ ਰੇਟ ਪਹਿਲਾਂ ਦੇ ਪੱਧਰ ’ਤੇ ਬਣੇ ਰਹਿ ਸਕਦੇ ਹਨ। ਰਿਪੋਰਟ ਮੁਤਾਬਕ ਮੁੰਬਈ ਸਮੇਤ ਵਿਸ਼ਵ ਦੇ 22 ’ਚੋਂ 20 ਪ੍ਰਮੁੱਖ ਸ਼ਹਿਰਾਂ ’ਚ 2020 ਦੇ ਅਖੀਰ ਤੱਕ ਕੀਮਤਾਂ ਔਸਤਨ ਪਹਿਲਾਂ ਦੇ ਪੱਧਰ ’ਤੇ ਬਣੇ ਰਹਿਣ ਦੀ ਸੰਭਾਵਨਾ ਹੈ।

 

ਸਾਲ 2021 ’ਚ ਇਨ੍ਹਾਂ ਸ਼ਹਿਰਾਂ ’ਚ ਅਜਿਹੀਆਂ ਰਿਹਾਇਸ਼ ਦੀਆਂ ਕੀਮਤਾਂ ਔਸਤਨ 2 ਫੀਸਦੀ ਤੱਕ ਸੁਧਰ ਸਕਦੀਆਂ ਹਨ। ਅਚੱਲ ਜਾਇਦਾਦ ਬਾਜ਼ਾਰ ’ਤੇ ਅਧਿਐਨ ਅਤੇ ਸਲਾਹ ਸੇਵਾਵਾਂ ਦੇਣ ਵਾਲੀ ਫਰਮ ਨਾਈਟ ਫ੍ਰੈਂਕ ਦੀ ਇਸ ਰਿਪੋਰਟ ’ਚ 2021 ’ਚ ਮੁੰਬਈ ’ਚ ਪ੍ਰਾਈਸ ਆਵਾਸੀ ਇਕਾਈਆਂ ਦੀਆਂ ਕੀਮਤਾਂ ’ਚ 0.0 ਫੀਸਦੀ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ। ਰਿਪੋਰਟ ਮੁਤਾਬਕ ਸਾਲ 2020 ਦੇ ਅੰਤ ਤੱਕ ਇਨ੍ਹਾਂ 22 ’ਚੋਂ 9 ਸ਼ਹਿਰਾਂ ’ਚ ਮਹਿੰਗੀਆਂ ਰਿਹਾਇਸ਼ੀ ਇਕਾਈਆਂ ਦੀਆਂ ਕੀਮਤਾਂ ’ਚ ਗਿਰਾਵਟ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁੰਬਈ ’ਚ ਅਗਲੇ ਸਾਲ ਮਹਿੰਗੀਆਂ ਰਿਹਾਇਸ਼ੀ ਇਕਾਈਆਂ ਦੀ ਮੰਗ ’ਚ ਸੁਧਾਰ ਹੋ ਸਕਦਾ ਹੈ। ਪ੍ਰਾਈਮ ਗਲੋਬਲ ਫੋਰਕਾਸ 2021 ਰਿਪੋਰਟ ’ਚ ਸਾਲ 2020 ’ਚ ਮਹਿੰਗੇ ਮਕਾਨਾਂ ਦੇ ਰੇਟ ਦੀ ਔਸਤ ਵਾਧਾ ਦਰ ਦਿੱਲੀ ਨੂੰ ਪ੍ਰਮੁੱਖ ਕੌਮਾਂਤਰੀ ਨਗਰਾਂ ’ਚ 27ਵੇਂ ਸਥਾਨ ’ਤੇ ਰੱਖਿਆ ਗਿਆ ਹੈ।

ਨਾਈਟ ਫ੍ਰੈਂਕ ਦੀ ਇਸ ਰਿਪੋਰਟ ’ਚ ਮੁੰਬਈ ਅਤੇ ਬੇਂਗਲੁਰੂ ਨੂੰ 33ਵੇਂ ਅਤੇ 34ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਆਸਟ੍ਰੇਲੀਆ ਖੇਤਰ ’ਚ ਆਕਲੈਂਡ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ’ਚ ਜੁਲਾਈ-ਸਤੰਬਰ ਤਿਮਾਹੀ ’ਚ 12.9 ਫੀਸਦੀ ਮੁੱਲ ਵਾਧੇ ਨਾਲ ਸੂਚਕ ਅੰਕ ’ਚ ਸਭ ਤੋਂ ਉੱਪਰ ਹੈ। ਮਨੀਲਾ ਅਤੇ ਸ਼ੇਨਜੇਨ 10.2 ਫੀਸਦੀ ਅਤੇ 8.9 ਫੀਸਦੀ ਮੁੱਲ ਵਾਧੇ ਨਾਲ ਲੜੀਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਜਾਇਦਾਦ ਸਲਾਹਕਾਰ ਇਸ ਸੰਸਥਾ ਨੇ ਮੰਗਲਵਾਰ ਨੂੰ ਆਪਣੀ ਪ੍ਰਾਈਮ ਗਲੋਬਲ ਸਿਟੀਜ਼ ਇੰਡੈਕਸ ਸਾਲ 2020 ਦੀ ਤੀਜੀ ਤਿਮਾਹੀ ਦੀ ਰਿਪੋਰਟ ਜਾਰੀ ਕੀਤੀ ਹੈ। ਦੂਜੀ ਤਿਮਾਹੀ (ਅਪ੍ਰੈਲ-ਜੀੂਨ) ਦੀ ਰਿਪੋਰਟ ’ਚ ਬੇਂਗਲੁਰੂ ਅਤੇ ਦਿੱਲੀ 26ਵੇਂ ਅਤੇ 27ਵੇਂ ਸਥਾਨ ’ਤੇ ਸਨ ਜਦੋਂ ਕਿ ਮੁੰਬਈ 32ਵੇਂ ਸਥਾਨ ’ਤੇ ਸੀ। ਨਾਈਟ ਫ੍ਰੈਂਕ ਇੰਡੀਆ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਭਾਰਤੀ ਰਿਅਲ ਅਸਟੇਟ ਸੈਕਟਰ ’ਚ ਮਾਮੂਲੀ ਤਕਨੀਕੀ ਸੁਧਾਰ ਅਤੇ ਲਾਕਡਾਊਨ ਤੋਂ ਬਾਅਦ ਲਗਜ਼ਰੀ ਮਾਰਕੀਟ ’ਚ ਅਹਿਮ ਤੇਜ਼ੀ ਦੇਖੀ ਗਈ ਹੈ।


Sanjeev

Content Editor

Related News