ਸੇਲੋ ਗਰੁੱਪ ਦੀ 5 ਸਾਲ ਬਾਅਦ ਸਟੇਸ਼ਨਰੀ ਵਪਾਰ ''ਚ ਮੁੜ ਵਾਪਸੀ

10/12/2020 5:07:44 PM

ਨਵੀਂ ਦਿੱਲੀ, (ਭਾਸ਼ਾ)- ਸੇਲੋ ਗਰੁੱਪ ਇਕ ਵਾਰ ਫਿਰ ਸਟੇਸ਼ਨਰੀ ਵਪਾਰ ’ਚ ਮੁੜ ਵਾਪਸੀ ਕਰ ਰਿਹਾ ਹੈ ਅਤੇ ਭਾਰਤੀ ਬਾਜ਼ਾਰ ’ਚ ਪ੍ਰਾਡਕਟ ਲਾਂਚ ਕਰਨ ਦੀ ਤਿਆਰੀ ’ਚ ਹੈ।

5 ਸਾਲ ਪਹਿਲਾਂ ਗਰੁੱਪ ਨੇ ਆਪਣਾ ਸਟੇਸ਼ਨਰੀ ਵਪਾਰ ਸੇਲੋ ਪੈਨਜ ਫਰਾਂਸ ਦੇ ਬੀ. ਆਈ. ਸੀ. ਗਰੁੱਪ ਨੂੰ ਵੇਚ ਦਿੱਤਾ ਸੀ। ਦਸੰਬਰ 2015 ’ਚ ਹੋਇਆ ਇਹ ਸੌਦਾ 540 ਕਰੋੜ ਰੁਪਏ ਦਾ ਰਿਹਾ ਸੀ। ਸੇਲੋ ਪੈਨਜ਼ ਰਾਈਟਿੰਗ ਇੰਸਟਰੂਮੈਂਟਸ ਦੇ ਮਾਮਲੇ ’ਚ ਭਾਰਤ ਦੀ ਸਭ ਤੋਂ ਵੱਡੀ ਨਿਰਮਾਣ ਕੰਪਨੀ ਸੀ।
ਸੇਲੋ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਗੌਰਵ ਪੀ. ਰਾਠੌੜ ਦਾ ਕਹਿਣਾ ਹੈ , ਅਸੀਂ ਇਕ ਵੱਖ ਬ੍ਰਾਂਡ ਨੇਮ ਯੂਨੋਮੈਕਸ ਨਾਲ ਸਟੇਸ਼ਨਰੀ ਬਿਜ਼ਨੈੱਸ ਸ਼ੁਰੂ ਹੀ ਕੀਤਾ ਹੈ। 5 ਸਾਲ ਪਹਿਲਾਂ ਅਸੀਂ ਸਟੇਸ਼ਨਰੀ ਬਿਜ਼ਨੈੱਸ ਨੂੰ ਵੇਚ ਦਿੱਤਾ ਸੀ। ਸਾਡੇ ’ਚ ਇਕ ਨਾਨ-ਕੰਪੀਟ ਐਗਰੀਮੈਂਟ ਹੋਇਆ ਸੀ, ਇਸ ਲਈ ਅਸੀਂ ਪਹਿਲਾਂ ਵਾਲਾ ਪ੍ਰਾਡਕਟ ਪੋਰਟਫੋਲੀਓ ਨਹੀਂ ਆਪਣਾ ਸਕਦੇ ਸੀ।’’
ਇਸ ਵਾਰ ਵੱਖ ਤਰ੍ਹਾਂ ਦੇ ਸਟੇਸ਼ਨਰੀ ਪ੍ਰਾਡਕਟ-
ਰਾਠੌੜ ਮੁਤਾਬਕ ਕੰਪਨੀ ਦੀ ਆਪਣੇ ਨਵੇਂ ਸਟੇਸ਼ਨਰੀ ਬਿਜ਼ਨੈੱਸ ਲਈ ਇਕ ਵੱਖ ਸਟ੍ਰੈਟੇਜੀ ਹੈ ਤਾਂਕਿ ਇਹ ਸੇਲੋ ਪੈਨ ਤੋਂ ਵੱਖ ਰਹੇ। ਅਸੀਂ ਵੱਖ ਤਰ੍ਹਾਂ ਦੇ ਪ੍ਰਾਡਕਟ ਬਣਾ ਰਹੇ ਹਾਂ। ਸੇਲੋ ਗਰੁੱਪ ਦੀ ਯੋਜਨਾ ਦਮਨ, ਉਤਰਾਖੰਡ, ਤਮਿਲਨਾਡੂ ਅਤੇ ਪੱਛਮ ਬੰਗਾਲ ’ਚ ਸਥਿਤ ਕਾਰਖਾਨਿਆਂ ’ਚ ਸਟੇਸ਼ਨਰੀ ਪ੍ਰਾਡਕਟ ਬਣਾਉਣ ਦੀ ਹੈ। ਸੇਲੋ ਗਰੁੱਪ ਹੋਮ ਅਪਲਾਇੰਸਿਜ਼, ਗਲਾਸਵੇਅਰ, ਪਲਾਸਟਿਕ ਅਤੇ ਸਟੀਲ ਹਾਊਸਵੇਅਰ, ਏਅਰ ਕੂਲਰਜ਼, ਕਲੀਨਿੰਗ ਪ੍ਰਾਡਕਟਸ ਅਤੇ ਫਰਨੀਚਰ ਬਣਾਉਂਦਾ ਹੈ।


Sanjeev

Content Editor

Related News