ਕੈਟ ਨੇ ਐਮਾਜ਼ੋਨ ’ਤੇ ਲਾਇਆ ਫੇਮਾ ਨਿਯਮਾਂ ਦੀ ਉਲੰਘਣਾ ਦਾ ਦੋਸ਼

11/04/2020 8:24:03 PM

ਨਵੀਂ ਦਿੱਲੀ– ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਈ-ਕਾਮਰਸ ਖੇਤਰ ਦੀ ਪ੍ਰਮੁੱਖ ਕੰਪਨੀ ਐਮਾਜ਼ੋਨ ’ਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨੀਤੀ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਫੇਮਾ) ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਕੈਟ ਨੇ ਕਿਹਾ ਕਿ ਐਮਾਜ਼ੋਨ ਨੇ ਭਾਰਤ ’ਚ ਬਹੁ-ਬ੍ਰਾਂਡ ਪ੍ਰਚੂਨ ਸਰਗਰਮੀਆਂ ਦੇ ਸੰਚਾਲਨ ਲਈ ਸਰਕਾਰ ਤੋਂ ਲਾਜ਼ਮੀ ਇਜਾਜ਼ਤ ਨਹੀਂ ਲਈ ਹੈ।

ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਜਨਤਕ ਰੂਪ ’ਚ ਉਪਲੱਬਧ ਵੱਖ-ਵੱਖ ਦਸਤਾਵੇਜ਼ ਦੱਸਦੇ ਹਨ ਕਿ ਐਮਾਜ਼ੋਨ ਨੇ ਐਮਾਜ਼ੋਨ ਇੰਡੀਆ ’ਚ ਲਗਭਗ 35,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਈ-ਕਾਮਰਸ ਮਾਰਕੀਟਪਲੇਸ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਇਸ ਮੰਚ ’ਤੇ ਬਹੁ-ਬ੍ਰਾਂਡ ਪ੍ਰਚੂਨ ਕਾਰੋਬਾਰ ਹੋ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਲਗਭਗ 4,200 ਕਰੋੜ ਰੁਪਏ ਮੋਰ ਰਿਟੇਲ ਲਿਮਟਿਡ (ਇਕ ਮਲਟੀ ਬ੍ਰਾਂਡ ਰਿਟੇਲ ਕੰਪਨੀ) ਵਿਚ ਨਿਵੇਸ਼ ਕੀਤੇ ਗਏ ਹਨ, ਜਿਸ ਨੂੰ ਸਮਾਰਾ ਕੈਪੀਟਲ ਦੇ ਬਦਲ ਨਿਵੇਸ਼ ਰਾਹੀਂ ਐਮਾਜ਼ੋਨ ਕੰਟਰੋਲ ਕਰਦੀ ਹੈ। ਉੱਥੇ ਹੀ, ਐਮਾਜ਼ੋਨ ਨੇ ਫਿਊਚਰ ਕੂਪਨ ਪ੍ਰਾਈਵੇਟ ਲਿਮਟਿਡ ’ਚ 1,430 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਪਰ ਅਸਲ ’ਚ ਇਹ ਫਿਊਚਰ ਰਿਟੇਲ ਲਿਮਟਿਡ (ਇਕ ਬਹੁ-ਬ੍ਰਾਂਡ ਪ੍ਰਚੂਨ ਕੰਪਨੀ) ਵਿਚ ਇਕ ਕੰਟਰੋਲਡ ਇਨਵੈਸਟਮੈਂਟ ਹੈ।

ਖੰਡੇਲਵਾਲ ਨੇ ਕਿਹਾ ਕਿ ਇਹ ਸਾਰੇ ਨਿਵੇਸ਼ ਫੇਮਾ ਨਿਯਮਾਂ ਦੀ ਉਲੰਘਣਾ ਹੈ। ਕੈਟ ਨੇ ਕੇਂਦਰੀ ਕਮਰਸ਼ੀਅਲ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੂੰ ਭੇਜੇ ਪੱਤਰ ’ਚ ਵੱਖ-ਵੱਖ ਕਾਨੂੰਨਾਂ ਦੀ ਉਲੰਘਣਾ ਲਈ ਐਮਾਜ਼ੋਨ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੈਟ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਐਨਫੋਰਸਮੈਂਟ ਡਾਇਰੈਕਟੋਰੇਟ, ਭਾਰਤੀ ਰਿਜ਼ਰਵ ਬੈਂਕ ਅਤੇ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੂੰ ਪੱਤਰ ਭੇਜ ਕੇ ਐਮਾਜ਼ੋਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


Sanjeev

Content Editor

Related News