''ਲੋਕਲ ਤਾਲਾਬੰਦੀ, ਮਾਲ ਬੰਦ ਹੋਣ ਨਾਲ ਕਾਰੋਬਾਰ, ਰੁਜ਼ਗਾਰ ਪ੍ਰਭਾਵਿਤ''

04/18/2021 3:15:59 PM

ਨਵੀਂ ਦਿੱਲੀ- ਸ਼ਾਪਿੰਗ ਸੈਂਟਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਸ. ਸੀ. ਏ. ਆਈ.) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਫ਼ੈਲਣ ਨੂੰ ਰੋਕਣ ਲਈ ਸਥਾਨਕ ਤਾਲਾਬੰਦੀ ਲੱਗਣ ਨਾਲ ਉਦਯੋਗ ਦਾ ਕਾਰੋਬਾਰ ਲਗਭਗ 50 ਫ਼ੀਸਦੀ ਡਿੱਗ ਗਿਆ ਹੈ। ਕਈ ਰਾਜ ਸਰਕਾਰਾਂ ਨੇ ਲਾਗ ਨੂੰ ਰੋਕਣ ਲਈ ਸਥਾਨਕ ਪੱਧਰ 'ਤੇ ਤਾਲਾਬੰਦੀ ਲਾ ਦਿੱਤੀ ਹੈ।

ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਕੁਝ ਸੂਬਿਆਂ ਵਿਚ ਸਥਾਨਕ ਪਾਬੰਦੀਆਂ, ਮਾਲ ਬੰਦ ਹੋਣ ਅਤੇ ਵੀਕੈਂਡ ਕਰਫਿਊ ਦੀ ਵਜ੍ਹਾ ਨਾਲ ਕਾਰੋਬਾਰ ਅਤੇ ਰੁਜ਼ਗਾਰ ਪ੍ਰਭਾਵਿਤ ਹੋਣਗੇ।''

ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ ਤੋਂ ਪਹਿਲਾਂ ਸਨਅਤ ਮਹੀਨੇਵਾਰ ਆਧਾਰ 'ਤੇ 15,000 ਕਰੋੜ ਰੁਪਏ ਦਾ ਕਾਰੋਬਾਰ ਕਰ ਰਹੀ ਸੀ। ਇਹ ਅੰਕੜਾ ਮਾਰਚ 2121 ਦੇ ਅੱਧ ਵਿਚ ਦੁਬਾਰਾ ਪ੍ਰਾਪਤ ਹੋਇਆ ਸੀ ਪਰ ਹੁਣ ਸਥਾਨਕ ਪੱਧਰ 'ਤੇ ਪਾਬੰਦੀਆਂ ਲੱਗਣ ਤੋਂ ਬਾਅਦ ਉਦਯੋਗ ਦਾ ਕਾਰੋਬਾਰ 50 ਫ਼ੀਸਦੀ ਹੇਠਾਂ ਆ ਗਿਆ ਹੈ। ਐੱਸ. ਸੀ. ਏ. ਆਈ. ਅਨੁਸਾਰ, ਦੇਸ਼ ਭਰ ਦੇ ਮਾਲਾਂ ਦਾ ਕਾਰੋਬਾਰ 90 ਫ਼ੀਸਦੀ ਤੱਕ ਪਹੁੰਚ ਗਿਆ ਸੀ ਅਤੇ ਲੋਕਾਂ ਦੀ ਆਵਾਜਾਈ 75 ਫ਼ੀਸਦੀ ਤੱਕ ਪਹੁੰਚ ਗਈ ਸੀ ਪਰ ਹੁਣ ਇਹ ਸਥਾਨਕ ਪੱਧਰ 'ਤੇ ਰੋਕ ਲਗਾਉਣ ਤੋਂ ਬਾਅਦ ਬਹੁਤ ਹੇਠਾਂ ਆ ਗਿਆ ਹੈ। ਐੱਸ. ਸੀ. ਏ. ਆਈ. ਨੇ ਕਿਹਾ ਕਿ ਸਰਕਾਰ ਦੇ ਟੀਕਾਕਰਨ ਯਤਨਾਂ ਦੀ ਸਹਾਇਤਾ ਲਈ ਅਸੀਂ ਸੂਬਾ ਸਰਕਾਰਾਂ ਨੂੰ ਮਾਲਾਂ ਵਿਚ ਟੀਕਾਕਰਨ ਕੈਂਪ ਲਾਉਣ ਦੀ ਵੀ ਅਪੀਲ ਕੀਤੀ ਹੈ।


Sanjeev

Content Editor

Related News