ਬਾਇਓਕਾਨ ਦਾ ਸ਼ੁੱਧ ਮੁਨਾਫਾ ਤੀਜੀ ਤਿਮਾਹੀ ਵਿਚ 19 ਫ਼ੀਸਦੀ ਡਿੱਗਾ

01/22/2021 3:44:58 PM

ਨਵੀਂ ਦਿੱਲੀ- ਬਾਇਓਟੈਕਨੋਲੋਜੀ ਦਿੱਗਜ ਬਾਇਓਕਾਨ ਦਾ ਸ਼ੁੱਧ ਮੁਨਾਫਾ 31 ਦਸੰਬਰ 2020 ਨੂੰ ਸਮਾਪਤ ਤਿਮਾਹੀ ਵਿਚ 18.97 ਫ਼ੀਸਦੀ ਘੱਟ ਕੇ 186.6 ਕਰੋੜ ਰੁਪਏ ਰਿਹਾ। ਕੰਪਨੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਕੰਪਨੀ ਨੂੰ ਪਿਛਲੇ ਸਾਲ ਇਸੇ ਤਿਮਾਹੀ ਵਿਚ 230.3 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਕੰਪਨੀ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਸ ਦੌਰਾਨ ਸੰਚਾਲਨ ਤੋਂ ਪ੍ਰਾਪਤ ਮਾਲੀਆ ਸਾਲ ਭਰ ਦੇ 1716.8 ਕਰੋੜ ਰੁਪਏ ਤੋਂ 7.81 ਫ਼ੀਸਦੀ ਵੱਧ ਕੇ 1851 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਦੌਰਾਨ ਕੰਪਨੀ ਦਾ ਖ਼ਰਚ ਸਾਲ ਭਰ ਪਹਿਲਾਂ ਦੇ 1,434.3 ਕਰੋੜ ਰੁਪਏ ਤੋਂ 14.52 ਫ਼ੀਸਦੀ ਵੱਧ ਕੇ 1642.6 ਕਰੋੜ ਰੁਪਏ 'ਤੇ ਪਹੁੰਚ ਗਿਆ।

ਕੰਪਨੀ ਦੀ ਕਾਰਜਕਾਰੀ ਚੇਅਰਮੈਨ ਕਿਰਣ ਮਜੂਮਦਾਰ-ਸ਼ਾ ਨੇ ਕਿਹਾ, ''ਗਲੋਬਲ ਅਰਥਵਿਵਸਥਾ 'ਤੇ ਮਹਾਮਾਰੀ ਦੇ ਪ੍ਰਭਾਵ ਕਾਰਨ 2020 ਦੁਨੀਆ ਲਈ ਸਭ ਤੋਂ ਚੁਣੌਤੀਪੂਰਨ ਸਾਲ ਰਿਹਾ। ਅਸੀਂ ਹੁਣ ਵੀ ਵੱਖ-ਵੱਖ ਮੋਰਚਿਆਂ 'ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਅਗਲੇ ਵਿੱਤੀ ਸਾਲ ਵਿਚ ਹਾਲਾਤ ਠੀਕ ਹੋਣ ਦੀ ਉਮੀਦ ਹੈ।''


Sanjeev

Content Editor

Related News