ਸਟੀਲ ਕੰਪਨੀ ਆਰਸੇਲਰ ਮਿੱਤਲ ਦਫ਼ਤਰੀ ਸਟਾਫ ’ਚ ਕਰੇਗੀ 20 ਫੀਸਦੀ ਦੀ ਛਾਂਟੀ

02/13/2021 12:47:37 PM

ਨਵੀਂ ਦਿੱਲੀ/ਲੰਡਨ– ਮੋਹਰੀ ਕੌਮਾਂਤਰੀ ਇਸਪਾਤ ਕੰਪਨੀ ਆਰਸੇਲਰ ਮਿੱਤਲ ਨੇ ਨਿਯਮਿਤ ਖਰਚਿਆਂ ’ਚ 1 ਅਰਬ ਡਾਲਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਦੇ ਤਹਿਤ ਕੰਪਨੀ ਸਾਲ 2022 ਤੱਕ ਆਪਣੇ ਕਾਰਪੋਰੇਟ ਦਫਤਰ ਦੇ ਕਰਮਚਾਰੀਆਂ ’ਚੋਂ 20 ਫੀਸਦੀ ਦੀ ਛਾਂਟੀ ਕਰੇਗੀ।


ਆਰਸੇਲਰ ਮਿੱਤਲ ਦੁਨੀਆ ਦੀ ਮੋਹਰੀ ਇਸਪਾਤ ਅਤੇ ਮਾਈਨਿੰਗ ਕੰਪਨੀ ਹੈ। ਕੰਪਨੀ ਕਰੀਬ 60 ਦੇਸ਼ਾਂ ’ਚ ਕਾਰੋਬਾਰ ਕਰਦੀ ਹੈ ਅਤੇ 17 ਦੇਸ਼ਾਂ ’ਚ ਇਸਪਾਤ ਬਣਾਉਣ ਦੇ ਪਲਾਂਟਾਂ ਦੀ ਆਪ੍ਰੇਟਿੰਗ ਕਰਦੀ ਹੈ। ਕੰਪਨੀ ’ਚ ਹਾਲੇ ਕਰੀਬ 1.90 ਲੱਖ ਕਰਮਚਾਰੀ ਕੰਮ ਕਰਦੇ ਹਨ।

ਕੰਪਨੀ ਨੇ 2020 ਦੀ ਅਕਤੂਬਰ-ਦਸੰਬਰ ਤਿਮਾਹੀ ਅਤੇ ਪੂਰੇ ਸਾਲ 2020 ਲਈ ਇਕ ਅਪਡੇਟ ’ਚ ਕਿਹਾ ਕਿ ਸਥਿਰ ਲਾਗਤ ’ਚ ਇਕ ਅਰਬ ਡਾਲਰ ਦੀ ਕਟੌਤੀ ਕੋਵਿਡ-19 ਤੋਂ ਬਾਅਦ ਦੇ ਮਾਹੌਲ ’ਚ ਮੁਕਾਬਲੇਬਾਜ਼ੀ ਬਣਾਈ ਰੱਖਣ ਲਈ ਹੈ।


Sanjeev

Content Editor

Related News