ਏਅਰਟੈੱਲ ਅਫਰੀਕਾ ਦਾ ਜੂਨ ਤਿਮਾਹੀ ਦਾ ਮੁਨਾਫਾ 57 ਫੀਸਦੀ ਘਟਿਆ

07/24/2020 3:53:58 PM

ਨਵੀਂ ਦਿੱਲੀ— ਏਅਰਟੈੱਲ ਅਫਰੀਕਾ ਦਾ ਜੂਨ ਤਿਮਾਹੀ ਦਾ ਸ਼ੁੱਧ ਲਾਭ 57 ਫੀਸਦੀ ਡਿੱਗ ਕੇ 5.7 ਕਰੋੜ ਡਾਲਰ ਯਾਨੀ ਤਕਰੀਬਨ 427 ਕਰੋੜ ਰੁਪਏ ਰਿਹਾ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।


ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦਾ ਕਾਰੋਬਾਰ ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਏਅਰਟੈੱਲ ਅਫਰੀਕਾ ਨੇ ਇਕ ਬਿਆਨ 'ਚ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦੀ ਆਮਦਨ 6.9 ਫੀਸਦੀ ਵੱਧ ਕੇ 85.1 ਕਰੋੜ ਡਾਲਰ ਜਾਂ 6,382 ਕਰੋੜ ਰੁਪਏ 'ਤੇ ਪਹੁੰਚ ਗਈ।
ਸਥਿਰ ਕਰੰਸੀ 'ਤੇ ਕੰਪਨੀ ਦੀ ਕਮਾਈ 13 ਫੀਸਦੀ ਵਧੀ ਹੈ। ਕੰਪਨੀ ਨੇ ਕਿਹਾ ਕਿ ਜੂਨ 2020 ਨੂੰ ਖਤਮ ਹੋਈ ਤਿਮਾਹੀ 'ਚ ਉਸਦਾ ਸ਼ੁੱਧ ਲਾਭ 56.9 ਫੀਸਦੀ ਘੱਟ ਕੇ 5.7 ਕਰੋੜ ਡਾਲਰ ਰਹਿ ਗਿਆ। ਏਅਰਟੈੱਲ ਅਫਰੀਕਾ ਦੇ ਸੀ. ਈ. ਓ. ਰਘੁਨਾਥ ਮੰਡਵਾ ਨੇ ਕਿਹਾ ਕਿ ਦ੍ਰਿਸ਼ ਕਾਫ਼ੀ ਅਨਿਸ਼ਚਿਤ ਹੈ। ਖ਼ਾਸਕਰ ਮਹਾਮਾਰੀ ਦੇ ਇਕ ਹੋਰ ਦੌਰ ਦੀ ਸੰਭਾਵਨਾ ਦੇ ਮੱਦੇਨਜ਼ਰ। ਵੇਖਣਾ ਇਹ ਹੈ ਕਿ ਅਜਿਹੀ ਸਥਿਤੀ 'ਚ ਸਰਕਾਰਾਂ ਕੀ ਕਦਮ ਚੁੱਕਦੀਆਂ ਹਨ।


Sanjeev

Content Editor

Related News