ਅਡਾਨੀ ਗ੍ਰੀਨ ਐਨਰਜੀ ਨੇ 446 ਕਰੋੜ ਰੁਪਏ ਦੀਆਂ 75 ਮੈਗਾਵਾਟ ਸੌਰ ਯੋਜਨਾਵਾਂ ਨੂੰ ਕੀਤਾ ਹਾਸਲ

03/25/2021 10:03:54 AM

ਨਵੀਂ ਦਿੱਲੀ- ਭਾਰਤ ’ਚ ਸਭ ਤੋਂ ਵੱਡੀਆਂ ਰਿਨਿਊਏਬਲ ਕੰਪਨੀਆਂ ’ਚੋਂ ਇਕ ਅਡਾਨੀ ਗ੍ਰੀਨ ਐਨਰਜੀ ਲਿਮਟਿਡ (ਏ. ਜੀ. ਈ. ਐੱਲ.) ਨੇ ਅੱਜ 75 ਮੈਗਾਵਾਟ ਦੀਆਂ ਸੌਰ ਯੋਜਨਾਵਾਂ ਲਈ 2 ਐੱਸ. ਪੀ. ਵੀ. ’ਚ 100 ਫੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਸ਼ੇਅਰ ਖਰੀਦ ਸਮਝੌਤੇ ’ਤੇ ਹਸਤਾਖਰ ਕਰਨ ਦਾ ਐਲਾਨ ਕੀਤਾ। ਸਟਰਲਿੰਗ ਐਂਡ ਵਿਲਸਨ ਪ੍ਰਾਈਵੇਟ ਲਿਮਟਿਡ, ਸ਼ਾਪੂਰਜੀ ਪਾਲੋਨਜੀ ਸਮੂਹ ਦੀ ਇਕ ਕੰਪਨੀ ਹੈ।

2017 ’ਚ ਸ਼ੁਰੂ ਕੀਤੀਆਂ ਗਈਆਂ ਇਹ ਯੋਜਨਾਵਾਂ ਤੇਲੰਗਾਨਾ ’ਚ ਸਥਿਤ ਹਨ ਅਤੇ ਇਨ੍ਹਾਂ ਯੋਜਨਾਵਾਂ ਕੋਲ ਤੇਲੰਗਾਨਾ ਦੇ ਦੱਖਣੀ ਪਾਵਰ ਡਿਸਟੀਬਿਊਸ਼ਨ ਕੰਪਨੀ ਨਾਲ ਲੰਮੀ ਮਿਆਦ ਦੇ ਬਿਜਲੀ ਖਰੀਦ ਸਮਝੌਤੇ (ਪੀ. ਪੀ. ਏ.) ਹਨ।

ਇਨ੍ਹਾਂ ਦੋਹਾਂ ਐੱਸ. ਪੀ. ਵੀ. ਦੀ ਐਂਟਰਪ੍ਰਾਈਜ਼ ਵੈਲਯੂਏਸ਼ਨ 446 ਕਰੋੜ ਰੁਪਏ ਹੈ। ਇਸ ਪ੍ਰਾਪਤੀ ਦੇ ਨਾਲ ਏ. ਜੀ. ਈ. ਐੱਲ. 15,240 ਮੈਗਾਵਾਟ ਦੇ ਕੁਲ ਨਵਿਆਉਣਯੋਗ ਪੋਰਟਫੋਲੀਓ ਨਾਲ ਆਪਣੀ ਰਿਨਿਊਏਬਲ ਸਮਰੱਥਾ ਨੂੰ ਵਦਾ ਕੇ 3,470 ਮੈਗਾਵਾਟ ਕਰ ਦੇਵੇਗਾ। ਸੌਦੇ ਨੂੰ ਬੰਦ ਕਰਨਾ ਰਵਾਇਤੀ ਸ਼ਰਤਾਂ ਦੇ ਅਧੀਨ ਹੈ। ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਵਿਨੀਤ ਜੈਨ ਨੇ ਦੱਸਿਆ ਕਿ ਅੰਦਰੂਨੀ ਅਤੇ ਬਾਹਰੀ ਵਿਕਾਸ ਮੌਕਿਆਂ ਰਾਹੀਂ ਆਪਣੇ ਪੋਰਟਫੋਲੀਓ ਨੂੰ ਮਜ਼ਬੂਤ ਕਰਨਾ, 2025 ਤੱਕ 25 ਗੀਗਾਵਾਟ ਸਮਰੱਥਾ ਦਾ ਨਿਰਮਾਣ ਕਰਨ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਰਿਨਿਊਏਬਲ ਕੰਪਨੀ ਬਣਨ ਦੇ ਸਾਡੇ ਦ੍ਰਿਸ਼ਟੀਕੋਣ ਦਾ ਅਨਿੱਖੜਵਾਂ ਅੰਗ ਹੈ। ਅਸੀਂ ਯੋਜਨਾ ਨਾਲ ਬਿਹਤਰ ਆਪ੍ਰੇਟਿੰਗ ਅਤੇ ਮੁੱਲ ਜੋੜ ਲਾਭ ਹਾਸਲ ਕਰਨ ਲਈ ਆਪਣੇ ਪਲੇਟਫਾਰਮ ਦੀ ਤਾਕਤ ਅਤੇ ਪੂੰਜੀ ਪ੍ਰਬੰਧਨ ਸਮਝ ਦਾ ਲਾਭ ਉਠਾਵਾਂਗੇ।


Sanjeev

Content Editor

Related News