ਬੁਨਿਆਦੀ ਪ੍ਰਾਜੈਕਟਾਂ ''ਚ ਦੇਰੀ ਨਾਲ 4 ਲੱਖ ਕਰੋੜ ਰੁਪਏ ਦਾ ਬੋਝ ਵਧਿਆ!

07/26/2020 4:38:40 PM

ਨਵੀਂ ਦਿੱਲੀ— ਬੁਨਿਆਦੀ ਢਾਂਚਾ ਖੇਤਰ ਦੇ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਲਾਗਤ ਵਾਲੇ 403 ਪ੍ਰਾਜੈਕਟਾਂ ਦੀ ਲਾਗਤ ਅਨੁਮਾਨ ਨਾਲੋਂ 4.05 ਲੱਖ ਕਰੋੜ ਰੁਪਏ ਵਧੀ ਗਈ ਹੈ। ਇਸ ਦੀ ਜਾਣਕਾਰੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪ੍ਰਾਜੈਕਟਾਂ ਵਿਚ ਦੇਰੀ ਤੇ ਹੋਰ ਕਾਰਨਾਂ ਕਰਕੇ ਕੀਮਤ ਵਧੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਬੁਨਿਆਦੀ ਢਾਂਚਾ ਖੇਤਰ ਦੇ ਉਨ੍ਹਾਂ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ ਜਿਨ੍ਹਾਂ ਦੀ ਕੀਮਤ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੁੰਦੀ ਹੈ।

ਮੰਤਰਾਲਾ ਨੇ ਕਿਹਾ ਕਿ ਅਜਿਹੇ 1,686 ਪ੍ਰਾਜੈਕਟਾਂ ਵਿਚੋਂ 530 ਪ੍ਰਾਜੈਕਟ ਦੇਰੀ ਨਾਲ ਚੱਲ ਰਹੇ ਹਨ, ਜਦੋਂ ਕਿ 403 ਪ੍ਰਾਜੈਕਟਾਂ ਦੀ ਲਾਗਤ ਵਧੀ ਹੈ। ਮੰਤਰਾਲਾ ਦੀ ਮਾਰਚ 2020 ਦੀ ਰਿਪੋਰਟ ਮੁਤਾਬਕ, ਇਨ੍ਹਾਂ 1,686 ਪ੍ਰਾਜੈਕਟਾਂ ਨੂੰ ਲਾਗੂ ਕਰਨ ਦੀ ਅਸਲ ਲਾਗਤ 20,66,771.94 ਕਰੋੜ ਰੁਪਏ ਸੀ, ਜਿਸ ਦੇ ਹੁਣ ਵੱਧ ਕੇ 24,71,947.66 ਕਰੋੜ ਰੁਪਏ ਹੋਣ ਦੀ ਉਮੀਦ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸਲ ਲਾਗਤ ਦੇ ਮੁਕਾਬਲੇ ਇਨ੍ਹਾਂ ਦੀ ਲਾਗਤ ਵਿਚ 19.60 ਫੀਸਦੀ ਯਾਨੀ 4,05,175.72 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ ਮਾਰਚ 2020 ਤੱਕ ਇਨ੍ਹਾਂ ਪ੍ਰਾਜੈਕਟਾਂ 'ਤੇ 11,20,696.16 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜੋ ਕੁੱਲ ਅਨੁਮਾਨਤ ਲਾਗਤ ਦਾ 45.34 ਫੀਸਦੀ ਹੈ।

ਹਾਲਾਂਕਿ, ਮੰਤਰਾਲਾ ਦਾ ਕਹਿਣਾ ਹੈ ਕਿ ਜੇਕਰ ਅਸੀਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਦੀ ਤਾਜ਼ਾ ਅੰਤਿਮ ਤਾਰੀਖ਼ ਨੂੰ ਵੇਖੀਏ ਤਾਂ ਦੇਰੀ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਗਿਣਤੀ ਘੱਟ ਕੇ 452 ਰਹਿ ਜਾਵੇਗੀ। ਪ੍ਰਾਜੈਕਟਾਂ 'ਚ ਦੇਰੀ ਦੇ ਕਈ ਕਾਰਨ ਹਨ। ਇਨ੍ਹਾਂ 'ਚ ਜ਼ਮੀਨ ਪ੍ਰਾਪਤੀ 'ਚ ਦੇਰੀ, ਵਾਤਵਾਰਣ ਤੇ ਵਣ ਵਿਭਾਗ ਦੀਆਂ ਮਨਜ਼ੂਰੀਆਂ ਮਿਲਣ 'ਚ ਦੇਰੀ ਅਤੇ ਬੁਨਿਆਦੀ ਢਾਂਚੇ ਦੀ ਕਮੀ ਪ੍ਰਮੁੱਖ ਕਾਰਨ।


Sanjeev

Content Editor

Related News