ਮਿਸਟਰ ਐੱਨ. ਪੀ. ਸੀ. ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ’ਚ ਨੌਜਵਾਨਾਂ ਨੇ ਵਿਖਾਈ ‘ਮਸਲ ਪਾਵਰ’

03/25/2024 11:09:28 AM

ਜਲੰਧਰ (ਪੁਨੀਤ)- ਐੱਨ. ਪੀ. ਸੀ. ਮਿਸਟਰ ਪੰਜਾਬ-2024 ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਆਯੋਜਨ ਦੋਆਬਾ ਕਾਲਜ ’ਚ ਹੋਇਆ, ਜਿਸ ’ਚ ਨੌਜਵਾਨਾਂ ਨੇ ਆਪਣੀ ਮਸਲ ਪਾਵਰ ਵਿਖਾਉਂਦੇ ਹੋਏ ਸਾਬਤ ਕਰ ਦਿੱਤਾ ਕਿ ਮਸਲ ਬਣਾਉਣਾ ਨਾ-ਮੁਮਕਿਨ ਨਹੀਂ ਹੈ। ਇੱਛਾ ਸ਼ਕਤੀ ਨਾਲ ਵਧੀਆ ਮਸਲ ਪਾਵਰ ਬਣਾਈ ਜਾ ਸਕਦੀ ਹੈ।

ਡਾ. ਰਣਧੀਰ ਹਸਥੀਰ ਪੰਜਾਬ ਅਮੈਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਵਿਸ਼ਾਲ ਲੂੰਬਾ, ਸੋਨੀ ਖੋਸਲਾ ਦੀ ਪ੍ਰਧਾਨਗੀ ’ਚ ਆਯੋਜਿਤ ਕੀਤੀ ਗਈ ਐੱਨ. ਪੀ. ਸੀ. ਮਿਸਟਰ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ’ਚ ‘ਪੰਜਾਬ ਕੇਸਰੀ ਗਰੁੱਪ’ ਦੇ ਡਾਇਰੈਕਟਰ ਅਭਿਜੈ ਚੋਪੜਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਅਤੇ ਨੌਜਵਾਨਾਂ ਨੂੰ ਇਨਾਮ ਵੰਡਦੇ ਹੋਏ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਰਾਹੁਲ ਚੋਪੜਾ ਨੂੰ ਓਵਰਆਲ ਚੈਂਪੀਅਨ ਚੁਣਿਆ ਗਿਆ ਅਤੇ ਫਰਸਟ ਪ੍ਰਾਈਜ਼ 42 ਇੰਚ ਦੀ ਐੱਲ. ਈ. ਡੀ. ਦਿੱਤੀ ਗਈ। ਮਹਿਲਾ ਮੁਕਾਬਲੇਬਾਜ਼ਾਂ ਨੇ ਇਸ ਮੁਕਾਬਲੇਬਾਜ਼ੀ ’ਚ ਚਾਰ-ਚੰਨ ਲਾਉਣ ਦਾ ਕੰਮ ਕੀਤਾ।

ਇਹ ਵੀ ਪੜ੍ਹੋ: ਜਲੰਧਰ 'ਚ ਕਾਮੇਡੀਅਨ ਸੰਦੀਪ ਉਰਫ਼ ਪਤੀਲਾ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਘਟਨਾ CCTV 'ਚ ਕੈਦ

ਚੰਡੀਗੜ੍ਹ ਤੋਂ ਖਾਸ ਤੌਰ ’ਤੇ ਹਿੱਸਾ ਲੈਣ ਪੁੱਜੀ ਮਾਡਲ ਕੋਲੋਂ ਬਾਡੀ ਬਿਲਡਿੰਗ ਫੀਲਡ ਉਤਰੀ ਬਲਰੀਜ ਮਾਨ ਨੂੰ ਵੂਮੈਨ ਬਿਕਨੀ ਮੁਕਾਬਲੇਬਾਜ਼ੀ ’ਚ ਪਹਿਲਾ ਇਨਾਮ ਦਿੱਤਾ ਗਿਆ। ਮੁੱਖ ਮੁਕਾਬਲੇਬਾਜ਼ਾਂ ’ਚ ਪਰਮਿੰਦਰ ਸਿੰਘ ਨੂੰ ਮੈਨਜ਼ ਫਿਜ਼ਿਕਸ ਅਤੇ ਕਲਾਸਿਕ ਫਿਜ਼ਿਕਸ ਓਵਰਆਲ ਚੁਣਿਆ ਗਿਆ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ 200 ਪਹਿਲਵਾਨਾਂ ਨੇ ਹਿੱਸਾ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਐਸੋਸੀਏਸ਼ਨ ਦੇ ਅਹੁਦੇਦਾਰਾਂ ’ਚ ਜਤਿੰਦਰ ਸੋਨੀ, ਵਿਸ਼ਾਲ ਲੂੰਬਾ, ਸੋਨਾ ਖਾਸਲਾ ਦੀ ਦੇਖਰਖ ’ਚ ਪ੍ਰੋਗਰਾਮ ਦਾ ਸਫ਼ਲ ਆਯੋਜਨ ਹੋਇਆ।

ਇਸ ਮੌਕੇ ਦਿਨੇਸ਼ ਸ਼ਰਮਾ, ਇਕਬਾਲ ਮੰਨਣ, ਸਾਹਿਲ ਪਹਿਲਵਾਨ, ਬੱਬੂ ਪਹਿਲਵਾਨ, ਪਾਰਸ ਪਹਿਲਵਾਨ, ਦਿਨੇਸ਼ ਖੋਸਲਾ, ਐੱਸ. ਕੇ. ਕਲਿਆਣ, ਦੀਪੂ, ਮੰਨੀ, ਗੋਲੂ ਖੋਸਲਾ, ਸਿਕੰਦਰ ਕਲਿਆਣ, ਸ਼ਿਵਾ ਪਹਿਲਵਾਨ ਸ਼ਾਮਲ ਰਹੇ। ਮਹਿਮਾਨਾਂ ’ਚ ਵਿਧਾਇਕ ਬਾਵਾ ਹੈਨਰੀ, ਦਿਨੇਸ਼ ਢੱਲ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਫਾਈ ਮੁਲਾਜ਼ਮ ਕਮਿਸ਼ਨ ਚੇਅਰਮੈਨ ਚੰਦਨ ਗਰੇਵਾਲ, ਕੈਂਟ ਹਲਕੇ ਤੋਂ ਅਕਾਲੀ ਦਲ ਦੇ ਇੰਚਾਰਜ ਹਰਜਾਪ ਸਿੰਘ ਸੰਘਾ, ਯੂਥ ਅਕਾਲੀ ਦਲ ਸ਼ਹਿਰੀ ਤੋਂ ਗਗਨਦੀਪ ਗੱਗੀ, ਰਵੀ ਸੱਭਰਵਾਲ, ਰਾਜੇਸ਼ ਭੱਟੀ, ਸੋਢਲ ਮੰਦਰ ਤੋਂ ਪੰਕਜ ਚੱਢਾ, ਘੁੰਗਰੀ ਪਹਿਲਵਾਨ, ਟੋਨੀ ਪੰਡਿਤ ਸਮੇਤ ਮਹਾਰਾਥੀਆਂ ਨੇ ਸ਼ਿਰਕਤ ਕਰਦੇ ਹੋਏ ਨੌਜਵਾਨਾਂ ਦਾ ਹੌਸਲਾ ਵਧਾਇਆ।

ਇਹ ਵੀ ਪੜ੍ਹੋ: ਗੁਜਰਾਤ 'ਚ ਪੰਜਾਬ ਦੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਨਹਿਰ 'ਚ ਪਲਟੀ ਕੰਬਾਇਨ, 3 ਦੀ ਮੌਤ

ਪੈਨਲ ’ਚ ਸ਼ਾਮਲ ਰਹੇ ਸੀਨੀਅਰ ਜੱਜ
ਪੈਨਲ ’ਚ ਆਈ. ਐੱਫ. ਬੀ. ਬੀ. ਪ੍ਰੋ. ਜੱਜ ਡਾ. ਸੋਮ ਤੁਗਨੈਤ, ਐੱਨ. ਪੀ. ਸੀ. ਦੇ ਨੈਸ਼ਨਲ ਮੈਨੇਜਰ ਡਾ. ਅੰਕੁਰ ਹਸਥੀਰ, ਨੈਸ਼ਨਲ ਜੱਜ ਸੁਨੀਲ ਸੰਨੀ ਸ਼ਰਮਾ, ਲਵਲੀਨ, ਅਸ਼ਵਿਨ ਮਿੱਡਾ, ਗੌਰਵ ਹਸਥੀਰ ਆਦਿ ਜੱਜ ਸ਼ਾਮਲ ਰਹੇ।

ਬਲਰੀਜ ਨੇ 10 ਕਿਲੋ ਭਾਰ ਘੱਟ ਕਰ ਕੇ ਪਾਈ ਫਿਟਨੈੱਸ
ਚੰਡੀਗੜ੍ਹ ਦੀ ਬਲਰੀਤ ਮਾਨ ਨੇ 10 ਕਿਲੋ ਭਾਰ ਘੱਟ ਕਰ ਕੇ ਇਸ ਫਿਟਨੈੱਸ ਨੂੰ ਹਾਸਲ ਕੀਤਾ ਹੈ। 2013 ’ਚ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਦਿੱਕਤ ਪੇਸ਼ ਆਈ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਆਪਣੀ ਫਿਟਨੈੱਸ ’ਤੇ ਫੋਕਸ ਕਰਨਾ ਸ਼ੁਰੂ ਕੀਤਾ। ਬਲਰੀਤ ਹੁਣ ਫਿਟਨੈੱਸ ਕੋਚ ਹਨ ਤੇ ਬਿਲਡਿੰਗ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਹੀ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅੰਤ ਤੱਕ ਭਿਆਨਕ ਗਰਮੀ ਨਾਲ ਹੋ ਸਕਦੀ ਹੈ 1 ਕਰੋੜ ਤੋਂ ਵੱਧ ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri