ਸਹਿਬਾਜ਼ਪੁਰ ਮੋੜ ਨਜ਼ਦੀਕ ਹੋਏ ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ

11/24/2020 10:34:52 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਸਹਿਬਾਜ਼ਪੁਰ ਮੋੜ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਰਾਤ 11 ਵਜੇ ਦੇ ਕਰੀਬ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਫ਼ਿਲਹਾਲ ਕੋਈ ਪਛਾਣ ਨਹੀਂ ਹੋਈ ਹੈ। ਐੱਸ.ਆਈ. ਹਰਮਿੰਦਰ ਸਿੰਘ ਹਾਦਸੇ ਦੀ ਜਾਂਚ ਦੇ ਨਾਲ-ਨਾਲ ਨੌਜਵਾਨ ਦੀ ਪਛਾਣ ਲਈ ਉੱਦਮ ਕਰ ਰਹੇ ਹਨ। 

Shyna

This news is Content Editor Shyna