ਯੂਥ ਕਾਂਗਰਸੀਆਂ ਨੇ ਕਿਸਾਨਾਂ ਦੇ ਸਮਰਥਨ ’ਚ ਧਰਨਾ ਦੇ ਕੇ ਬਿਤਾਈ ਨਵੇਂ ਸਾਲ ਵਾਲੀ ਰਾਤ

01/01/2021 12:25:33 PM

ਜਲੰਧਰ(ਚੋਪੜਾ): ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਵਰਕਰਾਂ ਨੇ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ’ਚ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਇਕ ਦਿਨ ਲਈ ਕਾਂਗਰਸ ਭਵਨ ਵਿਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਧਰਨੇ ਦਾ ਆਯੋਜਨ ਕੀਤਾ।

ਇਸ ਦੌਰਾਨ ਅੰਗਦ ਦੱਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਭਿਆਨਕ ਠੰਡ ਵਿਚ ਦਿੱਲੀ ਦੇ ਬਾਰਡਰ ’ਤੇ ਸੜਕਾਂ ’ਤੇ ਬੈਠਣ ਨੂੰ ਮਜਬੂਰ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ ਨੂੰ ਨਵਾਂ ਸਾਲ ਤਾਂ ਅਸੀਂ ਮਨਾਉਂਦੇ ਹੀ ਆਏ ਹਾਂ ਪਰ ਇਕ ਰਾਤ ਕਿਸਾਨਾਂ ਵਾਂਗ ਠੰਡ ਵਿਚ ਬੈਠ ਕੇ ਉਨ੍ਹਾਂ ਦੇ ਅੰਦੋਲਨ ਦਾ ਸਮਰਥਨ ਕਰਨਾ ਹਰੇਕ ਪੰਜਾਬੀ ਦੀ ਜ਼ਿੰਮੇਵਾਰੀ ਬਣਦੀ ਹੈ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂੰਜੀਪਤੀਆਂ ਦਾ ਸਾਥ ਛੱਡ ਕੇ ਕਿਸਾਨਾਂ ਅਤੇ ਆਮ ਲੋਕਾਂ ਦਾ ਹੱਥ ਫੜੇ, ਜਿਨ੍ਹਾਂ ਦੀ ਬਦੌਲਤ ਉਹ ਸੱਤਾ ’ਤੇ ਕਾਬਜ਼ ਹੋਏ ਹਨ।


Aarti dhillon

Content Editor

Related News