ਵਿਦਿਆਰਥੀ ਚੋਣਾਂ ਲਈ ਯੂਥ ਕਾਂਗਰਸ ਨੇ ਦਿੱਤਾ ਸਰਕਾਰੀ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ

06/16/2020 5:24:50 PM

ਟਾਂਡਾ ਉੜਮੁੜ( ਵਰਿੰਦਰ ਪੰਡਿਤ) - ਯੂਥ ਕਾਂਗਰਸ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਨਰਵਾਲ ਅਤੇ ਹਲਕਾ ਟਾਂਡਾ ਦੇ ਪ੍ਰਧਾਨ ਗੁਰਪ੍ਰੀਤ ਗੋਲਡੀ ਕਲਿਆਣਪੁਰ ਨੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਦੀ ਪ੍ਰਿੰਸੀਪਲ ਰਜਿੰਦਰ ਕੌਰ ਨੂੰ ਅੱਜ ਇੱਕ ਮੰਗ ਪੱਤਰ ਭੇਟ ਕੀਤਾ | ਜਿਸ ਰਾਹੀਂ ਉਨ੍ਹਾਂ ਕਾਲਜਾਂ-ਯੂਨੀਵਰਸਿਟੀਆਂ ਵਿਚ ਫਿਰ ਤੋਂ ਵਿਦਿਆਰਥੀਆਂ ਚੋਣਾਂ ਕਰਵਾਉਣ ਸਬੰਧੀ ਮੰਗ ਕੀਤੀ |

ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਰਵਾਲ ਨੇ ਦੱਸਿਆ ਕਿ ਕਰੀਬ 35  ਸਾਲਾਂ ਤੋਂ ਵਿਦਿਆਰਥੀ ਚੋਣਾਂ ਬੰਦ ਹਨ| ਚੋਣਾਂ ਦੇ ਮੈਨੀਫੈਸਟੋ ਵਿਚ ਵੀ ਕਾਂਗਰਸ ਨੇ ਵਿਦਿਆਰਥੀ ਚੋਣਾਂ ਦੀ ਗੱਲ ਕਹੀ ਸੀ | ਜਿਸਦੇ ਲਈ ਪੰਜਾਬ ਯੂਥ ਕਾਂਗਰਸ ਹੁਣ ਹਰ ਜ਼ਿਲ੍ਹੇ ਵਿਚ ਪ੍ਰਿੰਸੀਪਲ  ਸਾਹਿਬਾਨਾਂ, ਵਿਧਾਇਕ ਅਤੇ ਮੰਤਰੀ ਸਹਿਬਾਨਾਂ ਨੂੰ ਵਿਦਿਆਰਥੀ ਚੋਣਾਂ ਲਈ ਮੰਗ ਪੱਤਰ ਦੇ ਰਹੀ ਹੈ | ਉਨ੍ਹਾਂ ਦੱਸਿਆ ਕਿ ਯੂਥ ਕਾਂਗਰਸ ਦਾ ਕਹਿਣਾ ਹੈ ਕਿ ਵਿਦਿਆਰਥੀ ਚੋਣਾਂ ਨਾਲ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਪੜ੍ਹਿਆ ਲਿਖਿਆ ਵਰਗ ਹੀ ਇਸ ਵਿਚ ਜ਼ਿਆਦਾ ਸ਼ਮੂਲੀਅਤ ਕਰੇਗਾ |  ਨਰਵਾਲ ਨੇ ਕਿਹਾ ਕਿ ਵਿਦਿਆਰਥੀ ਚੋਣਾਂ  ਨੂੰ ਗੈਂਗਵਾਰਾਂ ਨਾਲ ਜੋੜਨਾ ਗਲਤ ਹੈ ਕਿਉਂਕਿ ਵਿਦਿਆਰਥੀ ਚੋਣਾਂ ਨਾਲ ਆਮ ਘਰਾਂ ਦੇ ਨੌਜਵਾਨ ਅੱਗੇ ਆਉਣਗੇ ਅਤੇ ਵਿਦਿਆਰਥੀ ਹਿੱਤਾਂ  ਦੀ ਗੱਲ ਕਰਨਗੇ | ਜਦ ਹਰ ਖੇਤਰ ਵਿੱਚ ਚੋਣਾਂ ਹੋ ਰਹੀਆਂ ਹਨ ਤਾਂ ਪੜ੍ਹੇ ਲਿਖੇ ਵਰਗ ਵਿਚ ਕਿਉਂ ਨਹੀਂ ਅਤੇ ਇਹੋ ਪੜ੍ਹੇ ਲਿਖੇ ਲੜਕੇ -ਲੜਕੀਆਂ ਰਾਜਨੀਤੀ ਦਾ ਹਿੱਸਾ ਬਣ ਕੇ ਭਾਰਤ ਅਤੇ  ਪੰਜਾਬ ਨੂੰ ਹੋਰ ਮਜ਼ਬੂਤ ਕਰਨ ਵਿਚ ਹਿੱਸਾ ਪਾਉਣਗੇ | 


Harinder Kaur

Content Editor

Related News