ਅਣਪਛਾਤੇ ਹਮਲਾਵਾਰਾਂ ਨੇ ਨੌਜਵਾਨ ''ਤੇ ਚਲਾਈਆਂ ਅਨ੍ਹੇਵਾਹ ਗੋਲੀਆਂ, ਗੰਭੀਰ ਜ਼ਖਮੀ

08/11/2020 1:24:07 AM

ਗੜ੍ਹਸ਼ੰਕਰ,(ਸ਼ੋਰੀ) : ਜ਼ਿਲ੍ਹੇ ਦੇ ਨੰਗਲ ਰੋਡ 'ਤੇ ਇੱਕ ਸਵਿਫਟ ਕਾਰ 'ਚ ਆਏ 3 ਅਣਪਛਾਤੇ ਨੌਜਵਾਨਾਂ ਨੇ ਇਕ ਨੌਜਵਾਨ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦੌਰਾਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਜ਼ਖਮੀ ਹੋਏ ਨੌਜਵਾਨ ਧਰਮਿੰਦਰ ਸਿੰਘ ਪੁੱਤਰ ਝਲਮਣ ਸਿੰਘ ਵਾਸੀ ਪਿੰਡ ਕੁਨੈਲ ਹਾਲ ਵਾਸੀ ਨੰਗਲ ਰੋਡ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ । ਜਿਥੇ ਐਮਰਜੈਂਸੀ 'ਚ ਹਾਜ਼ਰ ਡਾਕਟਰ ਜਸਵੰਤ ਸਿੰਘ ਨੇ ਪੂਰੀ ਮੁਸਤੈਦੀ ਨਾਲ ਕੰਮ ਕਰਦੇ ਦੋ ਗੋਲੀਆਂ ਫੱਟੜ ਨੌਜਵਾਨ ਦੇ ਸਰੀਰ 'ਚੋਂ ਬਾਹਰ ਕਰ ਦਿੱਤੀਆਂ। ਡਾਕਟਰ ਜਸਵੰਤ ਅਨੁਸਾਰ ਨੌਜਵਾਨ ਦੇ 6 ਦੇ ਕਰੀਬ ਗੋਲੀਆਂ ਸਰੀਰ ਦੇ ਅੰਦਰ ਹੀ ਸਨ । ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਪਰ ਪਰਿਵਾਰਕ ਮੈਂਬਰ ਉਸ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ ਲੈ ਗਏ ਸਨ । ਮੌਕਾ ਵਾਰਦਾਤ 'ਤੇ ਡੀ. ਐਸ. ਪੀ. ਗੜ੍ਹਸ਼ੰਕਰ ਸ਼ਤੀਸ ਕੁਮਾਰ ਸਹਿਤ ਹੋਰ ਪੁਲਸ ਅਧਿਕਾਰੀ ਪਹੁੰਚ ਗਏ ਸਨ । ਹਾਲਾਂਕਿ ਅਜੇ ਇਸ ਬਾਰੇ ਹੋਰ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।

Deepak Kumar

This news is Content Editor Deepak Kumar