ਮਲੇਸ਼ੀਆਂ ''ਚੋਂ ਪਿੰਡ ਲੁਹਾਰਾ ਪਹੁੰਚੀ ਨੌਜਵਾਨ ਦੀ ਲਾਸ਼

11/11/2019 10:46:51 PM

ਗੁਰਾਇਆ,(ਮੁਨੀਸ਼)— ਨੇੜਲੇ ਪਿੰਡ ਲੁਹਾਰਾਂ 'ਚ ਦੋ ਦਿਨਾਂ 'ਚ ਦੋ ਨੌਜਵਾਨਾਂ ਦੇ ਲਾਸ਼ ਵਾਲੇ ਤਾਬੂਤਾਂ ਦੇ ਪਿੰਡ ਵਿੱਚ ਪਹੁੰਚਣ 'ਤੇ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ। ਦੋ ਦਿਨ ਪਹਿਲਾਂ ਮਲੇਸ਼ੀਆ 'ਚ ਹਾਦਸੇ ਦਾ ਸ਼ਿਕਾਰ ਹੋਏ 21 ਸਾਲਾ ਨੌਜਵਾਨ ਦੀ ਲਾਸ਼ ਪਿੰਡ ਪਹੁੰਚੀ ਸੀ। ਜਿਸ ਦੇ ਸ਼ੋਕ ਦੀ ਲਹਿਰ ਅਜੇ ਪਿੰਡ ਵਾਸੀਆਂ 'ਚ ਚਲ ਰਹੀ ਸੀ ਕਿ ਹੁਣ 22 ਸਾਲਾ ਪਿੰਡ ਦੇ ਦੂਜੇ ਨੌਜਵਾਨ ਜਸਪ੍ਰੀਤ ਸਿੰਘ ਦਾ ਲਾਸ਼ ਵਾਲਾ ਤਾਬੂਤ ਦਿੱਲੀ ਏਅਰਪੋਰਟ ਤੋਂ ਪਿੰਡ ਪਹੁੰਚਾ। ਜਸਪ੍ਰੀਤ ਸਿੰਘ ਦੇ ਵੱਡੇ ਭਰਾ ਮਨਪ੍ਰੀਤ ਸਿੰਘ ਤੇ ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਪੰਜ ਭੈਣ ਭਰਾ ਹਨ। ਜਸਪ੍ਰੀਤ ਸਭ ਤੋਂ ਛੋਟਾ ਸੀ ਜੋ ਕਰੀਬ ਡੇਢ ਸਾਲ ਪਹਿਲਾਂ ਸਾਈਪ੍ਰਸ ਦੇ ਨਿਕੋਸ਼ੀਆ ਸ਼ਹਿਰ 'ਚ ਪੜਾਈ ਕਰਨ ਦੇ ਲਈ ਗਿਆ ਸੀ। ਜਿੱਥੇ ਉਸਦੀ ਮੌਤ ਭੇਦ ਭਰੇ ਹਾਲਾਤਾਂ ਵਿੱਚ ਹੋਈ ਹੈ। ਜੋ ਗੱਲ ਉਨ੍ਹਾਂ ਨੂੰ ਦੱਸੀ ਜਾ ਰਹੀ ਹੈ ਉਸ 'ਤੇ ਉਨ੍ਹਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ। ਉਨ੍ਹਾਂ ਨੇ ਦੱਸਿਆ ਕਿ 12 ਅਕਤੂਬਰ ਨੂੰ ਜਸਪ੍ਰੀਤ ਦੀ ਨਿਕੋਸ਼ੀਆ 'ਚ ਮੌਤ ਹੋ ਗਈ ਸੀ।

PunjabKesari

ਉਸਦੇ ਸਾਥੀਆਂ ਨੇ ਫੋਨ 'ਤੇ ਉਨ੍ਹਾਂ ਨੂੰ ਦੱਸਿਆ ਕਿ ਜਸਪ੍ਰੀਤ ਖਾਣਾ ਖਾਣ ਦੇ ਬਾਅਦ ਉੱਠਿਆ ਨਹੀਂ ਪਰ ਤਿੰਨ ਦਿਨ ਪਹਿਲਾਂ ਜਸਪ੍ਰੀਤ ਨੇ ਫੋਨ 'ਤੇ ਗੱਲ ਕਰਕੇ ਕਿਹਾ ਸੀ ਕਿ ਉਹ ਉਥੋਂ ਦੀ ਇੰਗਲੈਂਡ ਜਾ ਰਿਹਾ ਹੈ, ਜਿਸ ਦੀ ਤਿਆਰੀ ਹੋ ਚੁਕੀ ਹੈ। ਜਿਸ ਦੇ ਕੋਲ ਕਰੀਬ 2500 ਯੁਰੋ ਵੀ ਸੀ ਪਰ ਉਨ੍ਹਾਂ ਨੂੰ ਜਦ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਹੈਰਾਨ ਪਰੇਸ਼ਾਨ ਰਹਿ ਗਿਆ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਦੇ ਭਰਾ ਦੇ ਕੋਲ ਜੋ ਯੁਰੋ ਸਨ, ਉਹ ਉਨ੍ਹਾਂ ਨੂੰ ਮਿਲੇ ਨਾ ਹੀ ਬਾਅਦ ਵਿੱਚ ਉਸਦੇ ਸਾਥੀਆਂ ਨਾਲ ਸੰਪਰਕ ਹੋ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਮਲਾ ਪੂਰੀ ਤਰ੍ਹਾਂ ਨਾਲ ਸ਼ੱਕੀ ਲੱਗ ਰਿਹਾ ਹੈ। ਕਰੀਬ ਇੱਕ ਮਹੀਨੇ ਬਾਅਦ ਉਨ੍ਹਾਂ ਦੇ ਭਰਾ ਦੀ ਲਾਸ਼ ਭਾਰਤ ਆਈ ਹੈ। ਉਨ੍ਹਾਂ  ਨੇ ਕਿਹਾ ਅਜੇ ਕੋਈ ਰਿਪੋਰਟ ਉਨ੍ਹਾਂ ਨੂੰ ਨਹੀਂ ਮਿਲੀ ਹੈ, ਜਿਸ ਨੂੰ ਆਉਣ ਵਿੱਚ ਕਰੀਬ ਦੋ ਮਹੀਨੇ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਸਾਈਪ੍ਰਸ ਪੁਲਿਸ਼ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਹ ਮੰਗ ਕਰਦੇ ਹਨ ਕਿ ਇਸ ਮਾਮਲੇ ਦੀ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਨਮ ਅੱਖਾਂ ਨਾਲ ਜਸਪ੍ਰੀਤ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ।


 


Related News