ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

01/25/2020 7:00:18 PM

ਹੁਸ਼ਿਆਰਪੁਰ , (ਅਮਰਿੰਦਰ)— ਥਾਣਾ ਸਿਟੀ ਅਧੀਨ ਆਉਂਦੇ ਮੁਹੱਲਾ ਗੌਰਾਂਗੇਟ ਦੇ ਨਾਲ ਲੱਗਦੀ ਗਲੀ 'ਚ ਸ਼ਨੀਵਾਰ ਦੁਪਹਿਰ ਬਾਅਦ 2 ਵਜੇ ਦੇ ਕਰੀਬ ਉਸ ਸਮੇਂ ਸਨਸਨੀ ਸੀ ਫੈਲ ਗਈ ਜਦੋਂ 30 ਸਾਲਾ ਟੇਲਰ ਮਾਸਟਰ ਵਿਜੈ ਕੁਮਾਰ ਨੇ ਘਰ ਦੇ ਉੱਪਰੀ ਮੰਜਿਲ 'ਤੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਪਤਨੀ ਦੇ ਕਿਸੇ ਕੰਮ ਤੋਂ ਜਲੰਧਰ ਜਾਣ ਦੇ ਕਾਰਨ ਵਿਜੈ ਕੁਮਾਰ ਨੇ ਦੋਨਾਂ ਹੀ ਬੇਟੀਆਂ ਲਈ ਭੋਜਨ ਤਿਆਰ ਕਰ ਉਨ੍ਹਾਂ ਨੂੰ ਖਿਡਾਉਣ ਦੇ ਬਾਅਦ ਮਾਨਸਿਕ ਪ੍ਰੇਸ਼ਾਨੀ 'ਚ ਆ ਕੇ ਖੁਦਕੁਸ਼ੀ ਕਰ ਲਈ । ਕਮਰੇ 'ਚ ਪਿਤਾ ਦੀ ਲਾਸ਼ ਨੂੰ ਪੱਖੇ ਨਾਲ ਝੂਲਦੇ ਵੇਖ ਦੋਨਾਂ ਹੀ ਬੇਟੀਆਂ ਦੇ ਰੋਣ ਦੀ ਆਵਾਜ਼ ਸੁਣ ਪਰਿਵਾਰ ਦੇ ਹੋਰ ਮੈਂਬਰ ਜਦੋਂ ਉੱਪਰ ਪੁੱਜੇ ਤਾਂ ਮਾਮਲੇ ਦਾ ਪਤਾ ਚੱਲਿਆ । ਪਰਿਵਾਰ ਦੇ ਲੋਕਾਂ ਨੇ ਤੱਤਕਾਲ ਹੀ ਮਾਮਲੇ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦੇ ਦਿੱਤੀ । ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਦਾ ਪੰਚਨਾਮਾ ਕਰ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ।

ਦੋਨਾਂ ਮਾਸੂਮ ਬੇਟੀਆਂ ਦੇ ਰੋਂਦੇ ਵੇਖ ਹਰ ਸ਼ਖਸ ਦੀਆਂ ਅੱਖਾਂ ਹੋਈਆਂ ਨਮ
ਗੌਰਾਂਗੇਟ ਮੁਹੱਲੇ 'ਚ ਮ੍ਰਿਤਕ ਵਿਜੈ ਕੁਮਾਰ ਦੇ ਭਰਾ ਨਰੇਸ਼ ਕੁਮਾਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਵਿਜੈ ਪਤਨੀ ਤੇ ਦੋਨਾਂ ਹੀ ਬੇਟੀਆਂ ਕ੍ਰਿਤੀਕਾ ਤੇ ਤਨੀਸ਼ਾ ਦੇ ਨਾਲ ਉੱਪਰੀ ਮੰਜਿਲ 'ਤੇ ਰਹਿੰਦਾ ਸੀ । ਰਾਤ ਪਤਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਦੋਨਾਂ 'ਚ ਵਿਵਾਦ ਹੋਇਆ ਸੀ । ਬੇਟੀਆਂ ਲਈ ਰਾਤ ਨੂੰ ਵਿਜੈ ਕੁਮਾਰ ਨੇ ਚਿਕਨ ਬਣਾਇਆ ਸੀ ਉਥੇ ਹੀ ਸ਼ਨੀਵਾਰ ਸਵੇਰੇ ਜਦੋਂ ਪਤਨੀ ਕਿਸੇ ਕੰਮ ਲਈ ਜਲੰਧਰ ਚੱਲੀ ਗਈ। ਸਕੂਲ ਬੰਦ ਹੋਣ ਕਾਰਨ ਵਿਜੈ ਦੁਪਹਿਰ 1 ਵਜੇ ਦੇ ਕਰੀਬ ਬੇਟੀਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਖਿਲਾਉਣ ਦੇ ਬਾਅਦ ਕਮਰੇ ਦੇ ਅੰਦਰ ਚਲਾ ਗਿਆ ਸੀ । ਕਰੀਬ 2 ਵਜੇ ਜਦੋਂ ਬੇਟੀਆਂ ਕਿਸੇ ਕੰਮ ਲਈ ਅੰਦਰ ਪਹੁੰਚੀਆਂ ਤਾਂ ਵੇਖਿਆ ਵਿਜੈ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ । ਬੇਟੀਆਂ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਸੈਲਾਬ ਵੇਖ ਮੁਹੱਲੇ ਦੇ ਲੋਕਾਂ ਦੀ ਵੀ ਅੱਖਾਂ ਨਮ ਹੋ ਗਈਆਂ ।

ਮ੍ਰਿਤਕ ਦੀ ਪਤਨੀ ਦੇ ਆਉਣ ਦੇ ਬਾਅਦ ਪੁਲਸ ਕਰੇਗੀ ਬਣਦੀ ਕਾਰਵਾਈ : ਐੱਸ. ਐੱਚ. ਓ.
ਇਸ ਸੰਬੰਧੀ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਸੀ । ਮ੍ਰਿਤਕ ਦੀ ਪਤਨੀ ਕਿੱਤੇ ਬਾਹਰ ਗਈ ਸੀ, ਉਸਦੇ ਆਉਣ ਦੇ ਬਾਅਦ ਉਸਦੇ ਬਿਆਨਾਂ 'ਤੇ ਮਾਮਲੇ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

KamalJeet Singh

This news is Content Editor KamalJeet Singh