ਸ਼ਰਾਬ ਦੇ ਠੇਕੇਦਾਰ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ, 4 ਖ਼ਿਲਾਫ਼ ਮਾਮਲਾ ਦਰਜ

01/22/2022 5:45:41 PM

ਨਵਾਂਸ਼ਹਿਰ (ਤ੍ਰਿਪਾਠੀ)- ਸ਼ਰਾਬ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਇਕ ਵਿਅਕਤੀ ਵੱਲੋਂ ਨਾਜਾਇਜ਼ ਸ਼ਰਾਬ ਵੇਚਣ ਦੇ ਸ਼ੱਕ ਵਿਚ ਉਸ ਦੇ ਸਕੂਲ ਪੜ੍ਹਨ ਵਾਲੇ ਪੁੱਤਰ ਨਾਲ ਕੁੱਟਮਾਰ ਕਰਕੇ ਅਗਵਾ ਕਰਨ ਦੇ ਮਾਮਲੇ ਵਿਚ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੌਰਵ ਪੁੱਤਰ ਮੋਹਣ ਲਾਲ ਵਾਸੀ ਪਿੰਡ ਸਲੋਹ ਨੇ ਦੱਸਿਆ ਕਿ ਉਹ ਨਵਾਂਸ਼ਹਿਰ ਦੇ ਸਲੋਹ ਰੋਡ ਸਥਿਤ ਇਕ ਸਕੂਲ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦਾ ਪਿਤਾ ਪ੍ਰਾਈਵੇਟ ਜਾਬ ਕਰਦਾ ਹੈ। ਸ਼ੁੱਕਰਵਾਰ ਨੂੰ ਉਹ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਪਿੰਡ ਦੇ ਪੁੰਨੂੰ ਮਜਾਰਾ ਰੋਡ ਸਥਿਤ ਨਾਈ ਦੀ ਦੁਕਾਨ ’ਤੇ ਬਾਲ ਕਟਵਾਉਣ ਲਈ ਗਿਆ ਸੀ ਕਿ ਇਸ ਦੌਰਾਨ ਇਕ ਗੱਡੀ ਦੁਕਾਨ ਦੇ ਬਾਹਰ ਆ ਕੇ ਰੁਕੀ, ਜਿਸ ਵਿਚੋਂ ਸ਼ਰਾਬ ਠੇਕੇਦਾਰ ਅਸ਼ੋਕ ਕੁਮਾਰ ਅਤੇ ਉਸਦੇ ਮੁਲਾਜ਼ਮ ਕੁਲਵੰਤ ਸਿੰਘ, ਲੱਡੂ, ਜੋਗਾ ਅਤੇ ਕੁਝ ਅਣਪਛਾਤੇ ਲੋਕ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਅਤੇ ਉਸਦੇ ਪਿਤਾ ’ਤੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਲਗਾਉਂਦੇ ਹੋਏ ਉਸਨੂੰ ਆਪਣੀ ਗੱਡੀ ’ਚ ਬਿਠਾ ਕੇ ਰਾਹੋਂ ਸਥਿਤ ਦਫਤਰ ਵਿਖੇ ਲੈ ਗਏ।

ਇਹ ਵੀ ਪੜ੍ਹੋ: ਮੁਹੰਮਦ ਮੁਸਤਫ਼ਾ ਦੇ ਵਿਵਾਦਤ ਬਿਆਨ ’ਤੇ ਤਰੁਣ ਚੁੱਘ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ

ਕੁਝ ਸਮੇਂ ਬਾਅਦ ਉਹ ਉਸ ਨੂੰ ਲੈ ਕੇ ਰਾਹੋਂ ਨਹਿਰ ਕੋਲ ਲੈ ਗਏ ਅਤੇ ਜਿਵੇਂ ਹੀ ਉਹ ਆਪਣੇ ਮੋਬਾਇਲ ’ਤੇ ਫੋਨ ਸੁਨਣ ਲੱਗਾ ਤਾਂ ਉਹ ਉੱਥੋਂ ਭੱਜਣ ’ਚ ਸਫਲ ਰਿਹਾ ਅਤੇ ਇਸ ਸਬੰਧੀ ਪੂਰੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ। ਉਪਰੰਤ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਉਸਨੇ ਦੱਸਿਆ ਕਿ ਉਕਤ ਸ਼ਰਾਬ ਠੇਕੇਦਾਰ ਨੂੰ ਸ਼ੱਕ ਹੈ ਕਿ ਉਸ ਦਾ ਪਿਤਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜਿਸ ਦੇ ਚਲਦੇ ਹੀ ਉਸ ਨੂੰ ਅਗਵਾ ਕਰਕੇ ਉਸ ਨਾਲ ਕੁੱਟਮਾਰ ਕੀਤੀ ਗਈ।

ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਕੁਲਵੰਤ ਸਿੰਘ, ਲੱਡੂ, ਜੋਗਾ, ਅਸ਼ੋਕ ਕੁਮਾਰ ਠੇਕੇਦਾਰ ਦੇ ਖਿਲਾਫ ਧਾਰਾ 323,342,364,148,149 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਨੂੰ ਪੀਡ਼ਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਨਵਾਂਸ਼ਹਿਰ ਥਾਣਾ ਸਿਟੀ ਦਾ ਘਿਰਾਓ ਕਰ ਕੇ ਟ੍ਰੈਫਿਕ ਜਾਮ ਲਗਾਉਂਦੇ ਹੋਏ ਨੌਜਵਾਨ ਨੂੰ ਬਰਾਮਦ ਕਰਨ ਦੀ ਮੰਗ ਕੀਤੀ ਸੀ। ਕਰੀਬ 2-ਢਾਈ ਘੰਟੇ ਦੇ ਜਾਮ ਤੋਂ ਬਾਅਦ ਹੀ ਪਰਿਵਾਰਕ ਮੈਂਬਰਾਂ ਨੇ ਜਾਮ ਹਟਾਇਆ ਸੀ।

ਇਹ ਵੀ ਪੜ੍ਹੋ: ਟਕਸਾਲੀ ਆਗੂਆਂ ਦੇ 'ਆਪ' ਛੱਡਣ ਦਾ ਵੈਸਟ ਦੇ ਨਾਲ-ਨਾਲ ਜਲੰਧਰ ਕੈਂਟ ’ਤੇ ਵੀ ਪੈਣ ਲੱਗਾ ਅਸਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri