ਹੜਤਾਲ 'ਤੇ ਡੀ. ਸੀ. ਦਫਤਰ ਦੇ ਮੁਲਾਜ਼ਮ, ਠੱਪ ਹੋਇਆ ਕੰਮਕਾਜ

06/19/2019 3:19:01 PM

ਹੁਸ਼ਿਆਰਪੁਰ (ਘੁੰਮਣ)— ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਪਹਿਲਾਂ ਤੋਂ ਹੀ ਮੰਨੀਆਂ ਗਈਆਂ ਮੰਗਾਂ ਦੀ ਪੂਰਤੀ ਨਾ ਹੋਣ 'ਤੇ ਰੋਸ ਵਜੋਂ ਬੀਤੇ ਦਿਨ ਡੀ. ਸੀ. ਦਫਤਰ ਮੁਲਾਜ਼ਮਾਂ ਨੇ ਦਿਨ ਭਰ ਕੰਮਕਾਜ ਠੱਪ ਰੱਖਿਆ, ਜਿਸ ਕਰਕੇ ਜ਼ਿਲਾ ਮੁੱਖ ਦਫਤਰ ਤੋਂ ਇਲਾਵਾ ਜ਼ਿਲੇ ਦੇ ਸਾਰੇ ਐੱਸ. ਡੀ. ਐੱਮ. ਦਫਤਰਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ 'ਚ ਵੀ ਕੰਮਕਾਜ ਠੱਪ ਰਿਹਾ। ਯੂਨੀਅਨ ਦੇ ਜ਼ਿਲਾ ਪ੍ਰਧਾਨ ਵਿਕਰਮ ਆਦੀਆ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਅਤੇ ਵਾਅਦਾ ਖਿਲਾਫੀ ਨੂੰ ਲੈ ਕੇ ਰਾਜ ਭਰ ਦੇ ਮੁਲਾਜ਼ਮਾਂ 'ਚ ਭਾਰੀ ਰੋਸ ਹੈ। ਇਸ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਡੀ. ਸੀ. ਦਫਤਰ ਅਤੇ ਤਹਿਸੀਲਾਂ 'ਚ ਕੰਮ ਲਈ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕੀ ਹਨ ਮੁਲਾਜ਼ਮਾਂ ਦੀਆਂ ਮੰਗਾਂ
ਸੀਨੀਅਰ ਸਹਾਇਕਾਂ 'ਚੋਂ ਨਾਇਬ ਤਹਿਸੀਲਦਾਰ ਤਰੱਕੀ ਕਰਕੇ ਕੋਟਾ 25 ਫੀਸਦੀ ਕੀਤਾ ਜਾਵੇ। ਸੁਪਰਡੈਂਟ ਗਰੇਡ-1 ਦੇ ਖਾਲੀ ਅਹੁਦਿਆਂ ਦੀ ਪੂਰਤੀ ਲਈ ਡੀ. ਪੀ. ਸੀ. ਕੀਤੀ ਜਾਵੇ। ਖਾਲੀ ਵੱਡੇ ਅਹੁਦਿਆਂ 'ਤੇ ਸਟਾਫ ਮੁਹੱਈਆ ਕਰਵਾਇਆ ਜਾਵੇ। ਨਵੀਆਂ ਸਥਾਪਤ ਕੀਤੀਆਂ ਤਹਿਸੀਲÎਾਂ 'ਚ ਸਟਾਫ ਉਪਲਬਧ ਕਰਵਾਇਆ ਜਾਵੇ। ਡੀ. ਏ. ਦੀਆਂ ਬਕਾਇਆ 3 ਕਿਸ਼ਤਾਂ ਦਾ ਜਲਦੀ ਭੁਗਤਾਨ ਹੋਵੇ। ਪੇ-ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕੀਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਯੂਨੀਅਨ ਨੇਤਾਵਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਬਲਕਾਰ ਸਿੰਘ ਸੁਪਰਡੈਂਟ, ਰਾਮ ਸਵਰੂਪ, ਗੁਰਜਿੰਦਰ ਕੌਰ, ਸੰਜੇ ਕੁਮਾਰ, ਸ਼ਾਦੀ ਲਾਲ, ਸਰਬਜੀਤ ਸਿੰਘ, ਕਮਲਜੀਤ ਸਿੰਘ ਅਤੇ ਸੁਦੇਸ਼ ਕੁਮਾਰ ਮੌਜੂਦ ਸਨ।

shivani attri

This news is Content Editor shivani attri