ਪਾਵਰਕਾਮ ਕਾਮਿਆਂ ਨੇ ਜੇ. ਈ. ਦੀ ਬਦਲੀ ਦੇ ਵਿਰੋਧ ''ਚ ਕੀਤੀ ਗੇਟ ਰੈਲੀ

11/13/2019 6:27:32 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਪਾਵਰ ਕਾਰਪੋਰੇਸ਼ਨ ਉੱਪ ਮੰਡਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਹਰਭਜਨ ਸਿੰਘ ਜੇ. ਈ. ਦੀ ਸਿਆਸੀ ਤੌਰ 'ਤੇ ਕੀਤੀ ਗਈ ਨਾਜਾਇਜ਼ ਬਦਲੀ ਦੇ ਸਬੰਧ 'ਚ ਗੇਟ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਬ-ਡਿਵੀਜ਼ਨ ਦੇ ਪ੍ਰਧਾਨ ਬਲਵੰਤ ਸਿੰਘ ਲੋਦੀਪੁਰ ਅਤੇ ਟੀ. ਐੱਸ. ਯੂ. ਦੇ ਸਬ-ਡਿਵੀਜ਼ਨ ਦੇ ਪ੍ਰਧਾਨ ਤੇਲੂ ਰਾਮ ਸਜਮੋਰ ਨੇ ਸਾਂਝੇ ਤੌਰ 'ਤੇ ਕੀਤੀ। ਗੇਟ ਰੈਲੀ 'ਚ ਜ਼ੋਨਲ ਆਗੂ ਬਲਜਿੰਦਰ ਪੰਡਿਤ ਡਵੀਜ਼ਨ ਪ੍ਰਧਾਨ, ਤਰਸੇਮ ਲਾਲ, ਹਰਭਜਨ ਸਿੰਘ, ਗੁਰਦਿਆਲ ਸਿੰਘ ਮਾਵੀ, ਰਕੇਸ਼ ਬਾਲੀ, ਕ੍ਰਿਸ਼ਨ ਲਾਂਬਾ ਕਰਨੈਲ ਸਿੰਘ, ਦੇਵ ਸਿੰਘ, ਗੋਵਿੰਦ ਰਾਮ, ਰਾਮਪਾਲ ਭਨੂਪਲੀ ਅਤੇ ਉੱਪ ਮੰਡਲ ਦੇ ਸਮੂਹ ਕਰਮਚਾਰੀ ਹਾਜ਼ਰ ਹੋਏ। 

ਬੁਲਾਰੇ ਸਾਥੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਵੱਲੋਂ ਹਰਭਜਨ ਸਿੰਘ ਦੀ ਕੀਤੀ ਨਾਜਾਇਜ਼ ਬਦਲੀ ਸਿਆਸੀ ਦਬਾਅ ਹੇਠ ਕੀਤੀ ਗਈ ਹੈ, ਜਿਸ ਦੀ ਉਹ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕਰਦੇ ਹਨ ਅਤੇ ਮੈਨੇਜਮੈਂਟ ਤੋਂ ਮੰਗ ਕਰਦੇ ਹਨ ਕਿ ਨਾਜਾਇਜ਼ ਕੀਤੀ ਬਦਲੀ ਰੱਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਬਦਲੀ ਰੱਦ ਨਾ ਕੀਤੀ ਗਈ ਤਾਂ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਬਿਜਲੀ ਕਾਮੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

shivani attri

This news is Content Editor shivani attri