ਵਰਕ ਵੀਜ਼ਾ ਲੈਣ ਦੇ ਨਾਮ ‘ਤੇ ਟਰੈਵਲ ਏਜੰਟ ਵੱਲੋਂ ਧੋਖਾਧੜੀ

02/08/2021 5:10:41 PM

ਜਲੰਧਰ (ਸੋਨੂੰ)- ਜਿੱਥੇ ਆਏ ਦਿਨ ਹਰ ਰੋਜ਼ ਠੱਗੀ ਦੇ ਮਾਮਲੇ ਆਮ ਸੁਣਨ ਨੂੰ ਮਿਲਦੇ ਆ ਰਹੇ ਹਨ, ਉਥੇ ਹੀ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਪੀ. ਪੀ. ਆਰ. ਦਾ ਜਿੱਥੇ ਇਕ ਟਰੈਵਲ ਏਜੰਟ ਬੇਕਸੂਰ ਲੋਕਾਂ ਦੇ ਪੈਸੇ ਮਾਰਨ ਤੋਂ ਬਾਅਦ ਸ਼ਹਿਰ ਤੋਂ ਫਰਾਰ ਹੋ ਗਿਆ ਹੈ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

00 ਤੋਂ ਵੱਧ ਲੋਕਾਂ ਨੇ ਪੀ. ਪੀ. ਆਰ. ਮਾਰਕੀਟ ਸਥਿਤ ਏ 2 ਜ਼ੈਡ ਡੈਸਟੀਨੇਸ਼ਨ ਸੋਲਿਊਸ਼ਨ  ਦੇ ਬਾਹਰ 100 ਤੋਂ ਵੱਧ ਲੋਕਾਂ ਨੇ ਮਿਲ ਕੇ ਹੰਗਾਮਾ ਕਰ ਦਿੱਤਾ। ਪੀੜਤਾਂ ਦਾ ਦੋਸ਼ ਹੈ ਕਿ ਟਰੈਵਲ ਏਜੰਟ ਨੇ ਵੱਖ-ਵੱਖ ਦੇਸ਼ਾਂ ਵਿੱਚ ਵਰਕ ਵੀਜ਼ਾ ਲੈਣ ਦੇ ਨਾਮ ‘ਤੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਹੁਣ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ । ਫਿਲਹਾਲ ਥਾਣਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਪੁਲਸ ਟਰੈਵਲ ਏਜੰਟ ਬਾਰੇ ਪਤਾ ਲਗਾ ਰਹੀ ਹੈ।

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

ਏ. ਐੱਸ. ਆਈ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਅਨੁਸਾਰ ਏਜੰਟ ਫਰਾਰ ਹੈ ਪਰ ਫਿਲਹਾਲ ਪੁਲਸ ਜਾਂਚ ਅਧੀਨ ਹੈ। ਪ੍ਰੀਤ ਨਗਰ ਨਿਵਾਸੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਉਕਤ ਏਜੰਟ ਨੂੰ 1.50 ਲੱਖ ਰੁਪਏ ਦਿੱਤੇ ਸਨ ਅਤੇ ਕਿਹਾ ਸੀ ਕਿ ਉਹ ਉਸ ਨੂੰ ਸਿੰਗਾਪੁਰ ਤੋਂ ਵਰਕ ਵੀਜ਼ਾ ਦਿਵਾਏਗਾ। ਇਸ ਤੋਂ ਇਲਾਵਾ ਉਸ ਨੇ 100 ਤੋਂ ਵੱਧ ਲੋਕਾਂ ਨੂੰ ਧੋਖਾ ਵੀ ਦਿੱਤਾ ਹੈ। ਹੁਣ ਉਹ ਨਾ ਤਾਂ ਦਫ਼ਤਰ ਖੋਲ੍ਹ ਰਿਹਾ ਹੈ ਅਤੇ ਨਾ ਹੀ ਕਿਸੇ ਦਾ ਫੋਨ ਚੁੱਕ ਰਿਹਾ ਹੈ। ਅਜੇ ਤੱਕ, ਉਕਤ ਏਜੰਟ ਅੱਗੇ ਨਹੀਂ ਆਇਆ ਹੈ। 

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਕਾਂਗਰਸ ਤੇ ਪੰਜਾਬ ਪੁਲਸ ਕਰੇਗੀ ਅਕਾਲੀਆਂ ਦਾ ਹਿਸਾਬ : ਜਾਖ਼ੜ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri