ਮਹਿਲਾ ਨੇ ਲਗਾਇਆ ਦੋਸ਼, ਮਾਲਕ ਨੇ ਆਫ਼ਿਸ ਨੂੰ ਜਬਰੀ ਲਾਇਆ ਤਾਲਾ

01/12/2021 5:53:42 PM

ਜਲੰਧਰ (ਸ਼ੌਰੀ): ਜ਼ਿਲ੍ਹੇ ਦੇ ਸਥਾਨਕ ਫੁੱਟਬਾਲ ਚੌਕ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇਕ ਮਹਿਲਾ ਦੇ ਆਫ਼ਿਸ ਦਾ ਸਾਮਾਨ ਕੱਢ ਕੇ ਬਾਹਰ ਸੁੱਟਣ ਦੇ ਬਾਅਦ ਉਸ ’ਤੇ ਆਪਣੇ ਤਾਲੇ ਲਗਾ ਦਿੱਤੇ।ਜਾਣਕਾਰੀ ਮੁਾਤਬਕ ਸੀਮਾ ਪੁੱਤਰੀ ਪ੍ਰੇਮ ਕੁਮਾਰ ਸ਼ਰਮਾ ਨਿਵਾਸੀ ਬਸਤੀ ਗੁਜਾਂ ਨੇ ਪ੍ਰੈੱਸ ਕਾਨਫਰੰਸ ’ਚ ਦੋਸ਼ ਲਗਾਇਆ ਕਿ ਉਹ ਫੁੱਟਬਾਲ ਚੌਕ ’ਤੇ ਸਥਿਤ ਇਕ ਆਫ਼ਿਸ ’ਚ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ। ਆਫ਼ਿਸ ਉਸ ਨੇ ਕਿਰਾਏ ’ਤੇ ਲਿਆ ਸੀ। ਬਿਲਡਿੰਗ ਦੇ ਮਾਲਕ ਨਗੇਂਦਰ ਖ਼ੇੜਾ ਅਤੇ ਉਸ ਦੇ ਪੁੱਤਰ ਰੁਣ ਖ਼ੇੜਾ ਉਸ ਦੇ ਨਾਲ ਸਾਂਝੇਦਾਰੀ ਕਰਨਾ ਚਾਹੁੰਦੇ ਸਨ ਪਰ ਸੀਮਾ ਦੇ ਮਨ੍ਹਾਂ ਕਰਨ ਦੇ ਬਾਅਦ ਉਹ ਉਸ ਨੂੰ ਧਮਕਾਉਣ ਲਗੇ। ਬੀਤੀ 9 ਜਨਵਰੀ ਨੂੰ ਉਨ੍ਹਾਂ ਨੇ ਆਫ਼ਿਸ ਦਾ ਸਾਰਾ ਸਾਮਾਨ ਕੱਢ ਕੇ ਬਾਹਰ ਸੁੱਟ ਦਿੱਤਾ ਅਤੇ ਆਪਣੇ ਤਾਲੇ ਲਗਾ ਦਿੱਤੇ। ਮਹਿਲਾ ਦਾ ਦੋਸ਼ ਹੈ ਕਿ ਇਸ ਬਾਬਤ ਉਸ ਨੇ ਥਾਣਾ 4 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। 

ਉੱਥੇ ਤਰੁਣ ਖੇੜਾ ਨੇ ਮਹਿਲਾ ਵਲੋਂ ਲਗਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਮਹਿਲਾ ਦਾ ਆਫ਼ਿਸ ਐਗਰੀਮੈਂਟ ਖ਼ਤਮ ਹੋ ਗਿਆ ਸੀ। ਮਹਿਲਾ ਉਨ੍ਹਾਂ ’ਤੇ ਝੂਠੇ ਦੋਸ਼ ਲਗਾ ਰਹੀ ਹੈ। 


Shyna

Content Editor

Related News