ਮਾਮਲਾ ਸੂਏ ’ਚ ਮਿਲੀਆਂ ਅਣਪਛਾਤੀ ਔਰਤਾਂ ਦੀਆਂ ਲਾਸ਼ਾਂ ਦਾ, ਦੇਹ ਵਪਾਰ ਦੇ ਅੱਡਿਆਂ ਤੱਕ ਪਹੁੰਚੀ ਪੁਲਸ ਦੀ ਜਾਂਚ

09/20/2021 1:40:26 PM

ਜਲੰਧਰ (ਜ.ਬ., ਸੁਨੀਲ)- ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਰਾਏਪੁਰ-ਰਸੂਲਪੁਰ ਦੇ ਸੂਏ ਵਿਚ 2 ਅਣਪਛਾਤੀਆਂ ਔਰਤਾਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਵਿਚ ਦਿਹਾਤੀ ਪੁਲਸ ਵੱਲੋਂ ਬਣਾਈਆਂ ਗਈਆਂ ਟੀਮਾਂ ਦੇ ਹੱਥ ਜਿੱਥੇ ਅੱਜ ਤੱਕ ਖਾਲੀ ਰਹੇ, ਉਥੇ ਹੀ ਬਣਾਈਆਂ ਗਈਆਂ ਟੀਮਾਂ ਆਪਣੇ ਪੱਧਰ ’ਤੇ ਅਣਪਛਾਤੀਆਂ ਔਰਤਾਂ ਦੀ ਪਛਾਣ ਸਬੰਧੀ ਵੱਖ-ਵੱਖ ਸ਼ਹਿਰਾਂ ਵਿਚ ਧੱਕੇ ਖਾ ਰਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿਚ ਮਕਸੂਦਾਂ ਥਾਣਾ ਦੀ ਪੁਲਸ ਦੀ ਜਾਂਚ ਦੇਹ-ਵਪਾਰ ਦੇ ਅੱਡਿਆਂ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਪੁਲਸ ਬਹੁਤ ਸਮੇਂ ਤੋਂ ਇਹ ਉਮੀਦ ਲਾਈ ਬੈਠੀ ਸੀ ਕਿ ਜਿਨ੍ਹਾਂ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ ਕਿਤੇ ਉਹ ਦੇਹ-ਵਪਾਰ ਦਾ ਧੰਦਾ ਤਾਂ ਨਹੀਂ ਕਰਦੀਆਂ ਸਨ।

ਇਹ ਵੀ ਪੜ੍ਹੋ :  ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਇਸ ਸਬੰਧੀ ਮਕਸੂਦਾਂ ਪੁਲਸ ਨੇ ਬੀਤੇ ਦਿਨ ਪਿੰਡ ਸ਼ੇਖੇ ਤੋਂ ਸੁੱਚੀ ਪਿੰਡ ਦੇ ਨੇੜੇ ਇਕ ਇਮਾਰਤ ਵਿਚ ਕਥਿਤ ਤੌਰ ’ਤੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਇਕ ਔਰਤ ਤੇ ਹੋਰਨਾਂ ਤੋਂ ਪੁੱਛਗਿੱਛ ਕੀਤੀ। ਇਮਾਰਤ ਵਿਚ ਮੌਜੂਦ ਕੁਝ ਨੌਜਵਾਨ ਲੜਕੇ-ਲੜਕੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ। ਪੁਲਸ ਰੇਡ ਦੀ ਚਰਚਾ ਨਾਲ ਇਲਾਕੇ ਵਿਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਇਸ ਅਫਰਾ-ਤਫਰੀ ਵਿਚ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਨੌਜਵਾਨ ਦੀ ਲੱਤ ਵੀ ਟੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ। ਬਾਅਦ ਵਿਚ ਪੁਲਸ ਦੇ ਨਾਲ ਨੌਜਵਾਨਾਂ ਦੀ ਬਹਿਸ ਵੀ ਹੋਈ ਪਰ ਇਥੇ ਪੁੱਛਗਿੱਛ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ ਹੀ ਰਹੇ। ਹਾਲਾਂਕਿ ਸੀ. ਆਈ. ਏ. ਤੇ ਥਾਣਾ ਮਕਸੂਦਾਂ ਦੀ ਪੁਲਸ ਉਕਤ ਔਰਤ ਤੋਂ ਪਹਿਲਾਂ ਵੀ ਪੁੱਛਗਿੱਛ ਕਰ ਚੁੱਕੀ ਹੈ ਪਰ ਕੁਝ ਹਾਸਲ ਨਹੀਂ ਹੋਇਆ।

ਇਹ ਵੀ ਪੜ੍ਹੋ : ਕੈਪਟਨ ਦੇ ਕਾਰਨਾਮਿਆਂ ਦਾ ਖੋਲਾਂਗਾ ਚਿੱਠਾ, ਮੁਹੰਮਦ ਮੁਸਤਫ਼ਾ ਦੀ ਧਮਕੀ

ਥਾਣਾ ਸੂਰਿਆ ਐਨਕਲੇਵ ਦੇ ਐੱਸ. ਐੱਚ. ਓ. ਕਮਲਜੀਤ ਨੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਵੀ ਅੱਡੇ ’ਤੇ ਰੇਡ ਜਾਂ ਚੈਕਿੰਗ ਨਹੀਂ ਕੀਤੀ। ਮੇਰੀ ਪਹਿਲ ਇਨ੍ਹਾਂ ਕਤਲ ਦੇ ਕੇਸਾਂ ਨੂੰ ਹੱਲ ਕਰਨਾ ਹੈ। ਅਸੀਂ ਅਣਪਛਾਤੀਆਂ ਔਰਤਾਂ ਦੀਆਂ ਲਾਸ਼ਾਂ ਦੀ ਪਛਾਣ ਲਈ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੂੰ ਫੋਟੋ ਅਤੇ ਪੋਸਟਰ ਵਿਖਾ ਰਹੇ ਹਾਂ ਤਾਂ ਜੋ ਉਨ੍ਹਾਂ ਦੀ ਜਲਦ ਪਛਾਣ ਹੋ ਸਕੇ।

ਇਹ ਵੀ ਪੜ੍ਹੋ : ‘ਵਿਕੀਪੀਡੀਆ’ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਐਲਾਨਿਆ ਮੁੱਖ ਮੰਤਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News