ਕਾਰ ਸਵਾਰ 4 ਨੌਜਵਾਨਾਂ ਨੇ ਕੀਤੀ ਨੂੰਹ-ਸੱਸ ਦੀ ਕੁੱਟ-ਮਾਰ

06/27/2019 2:30:50 PM

ਦਸੂਹਾ (ਝਾਵਰ) - ਦਸੂਹਾ ਵਿਖੇ ਕਾਰ ਸਵਾਰ 4 ਨੌਜਵਾਨਾਂ ਵਲੋਂ 2 ਔਰਤਾਂ ਦੀ ਕੁੱਟ-ਮਾਰ ਕਰਨ ਤੋਂ ਬਾਅਦ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਡ ਨੰਬਰ-6 ਨਿਹਾਲਪੁਰ ਦੀ ਵਾਸੀ ਪੀੜਤ ਲਖਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਹ ਆਪਣੀ ਨੂੰਹ ਪ੍ਰੀਤੀ ਪਤਨੀ ਕਰਨਵੀਰ ਨਾਲ ਆਪਣੀ ਗੱਡੀ 'ਚ ਘਰੇਲੂ ਸਾਮਾਨ ਲੈਣ ਆਈ ਸੀ। ਮਾਰਕੀਟ 'ਚ ਇਕ ਵਰਨਾ ਕਾਰ 'ਚ ਸਵਾਰ 4 ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਕਾਰ 'ਚੋਂ ਨਿਕਲ ਕੇ ਮੁਲਜ਼ਮ ਕੁਲਵਿੰਦਰ ਸਿੰਘ ਬਾਜਵਾ ਪੁੱਤਰ ਜੋਗਿੰਦਰ ਸਿੰਘ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਸਾਡੀ ਗੱਡੀ ਦੀ ਭੰਨ-ਤੋੜ ਕਰਨ ਉਪਰੰਤ ਸਾਡੀ ਕੁੱਟ-ਮਾਰ ਕਰ ਦਿੱਤੀ। ਇਸ ਦੌਰਾਨ ਉਹ ਸਾਡੇ ਪਰਸ 'ਚੋਂ 3 ਸੋਨੇ ਦੀਆਂ ਮੁੰਦਰੀਆਂ, 1 ਮੰਗਲ ਸੂਤਰ ਤੇ ਨਕਦੀ ਲੈ ਕੇ ਫਰਾਰ ਹੋ ਗਏ। ਉਕਤ ਨੌਜਵਾਨ ਜਦੋਂ ਔਰਤਾਂ ਨਾਲ ਕੁੱਟ-ਮਾਰ ਕਰ ਰਹੇ ਸਨ ਤਾਂ ਮਾਰਕੀਟ 'ਚ ਭਗਦੜ ਮਚ ਗਈ।

ਥਾਣਾ ਮੁਖੀ ਭੂਸ਼ਣ ਸੇਖੜੀ ਨੇ ਦੱਸਿਆ ਕਿ ਔਰਤਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 341, 323, 427, 379, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਕਤ ਘਟਨਾ ਨਾਲ ਦਸੂਹਾ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

rajwinder kaur

This news is Content Editor rajwinder kaur