2 ਬੱਚਿਆਂ ਦੀ ਮਾਂ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

07/27/2020 10:40:35 AM

ਜਲੰਧਰ (ਮਹੇਸ਼)— ਥਾਣਾ ਸਦਰ ਦੀ ਪੁਲਸ ਚੌਕੀ ਜਲੰਧਰ ਹਾਈਟਸ ਦੇ ਅਧੀਨ ਆਉਂਦੇ ਪਿੰਡ ਫੋਲੜੀਵਾਲ ਵਿਖੇ ਐਤਵਾਰ ਨੂੰ ਆਪਣੇ ਮਾਇਕੇ ਘਰ ਰਹਿੰਦੀ 27 ਸਾਲ ਦੀ ਇਕ ਜਨਾਨੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸ ਦੀ ਮੌਤ ਨਾਲ ਉਸ ਦੇ ਦੋ ਮਾਸੂਮ ਬੱਚਿਆਂ ਦੇ ਸਿਰ ਤੋਂ ਹਮੇਸ਼ਾ ਲਈ ਮਾਂ ਦਾ ਸਾਇਆ ਉਠ ਗਿਆ। ਮ੍ਰਿਤਕਾ ਮੈਰੀ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਛੱਤ 'ਤੇ ਜਾ ਕੇ ਕਮਰੇ 'ਚ ਵੇਖਿਆ ਤਾਂ ਉਸ ਦੀ ਲਾਸ਼ ਪੀਂਘ ਪਾਉਣ ਵਾਲੀ ਛੱਤ ਨਾਲ ਟੰਗੀ ਹੋਈ ਪਲਾਸਟਿਕ ਦੀ ਰੱਸੀ ਨਾਲ ਲਟਕ ਰਿਹਾ ਸੀ। ਜਲੰਧਰ ਹਾਈਟਸ ਪੁਲਸ ਚੌਕੀ ਦੇ ਮੁਖੀ ਜਸਵੀਰ ਚੰਦ ਨੇ ਦੱਸਿਆ ਕਿ ਜਾਨਨੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਕਸ਼ਮੀਰ ਸਿੰਘ ਮੌਕੇ 'ਤੇ ਪੁੱਜੇ ਤਾਂ ਮ੍ਰਿਤਕਾ ਮੈਰੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ।

ਮ੍ਰਿਤਕਾ ਦੇ ਪਿਤਾ ਜੈਮਸ ਮਸੀਹ ਪੁੱਤਰ ਰਹਿਮਤ ਮਸੀਹ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਉਨ੍ਹਾਂ ਦੇ ਕੋਲ ਹੀ ਰਹਿੰਦੀ ਸੀ ਅਤੇ ਉਸ ਨੇ ਦਿਮਾਗੀ ਪਰੇਸ਼ਾਨੀ ਕਾਰਨ ਗਲਤ ਕਦਮ ਚੁੱਕ ਲਿਆ। ਮੈਰੀ ਦਾ ਵਿਆਹ 8 ਸਾਲ ਪਹਿਲੇ ਥਾਣਾ ਲਾਂਬੜਾ ਦੇ ਪਿੰਡ ਲਾਂਬੜੀ ਵਾਸੀ ਦਲੀਪ ਕੁਮਾਰ ਪੁੱਤਰ ਹੰਸ ਰਾਜ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੈਰੀ ਨੇ ਦੋ ਬੱਚਿਆਂ (ਬੇਟਾ-5 ਸਾਲ ਤੇ ਬੇਟੀ-7 ਸਾਲ) ਨੂੰ ਜਨਮ ਦਿੱਤਾ। ਚੌਕੀ ਮੁਖੀ ਜਸਵੀਰ ਚੰਦ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਿਤਾ ਜੈਮਸ ਮਸੀਹ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਉਸਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ । ਸੋਮਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

shivani attri

This news is Content Editor shivani attri