ਭਾਖੜਾ ਨਹਿਰ 'ਚ ਵਿਆਹੁਤਾ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

06/20/2020 4:14:08 PM

ਘਨੌਲੀ (ਸ਼ਰਮਾ)— ਭਾਖੜਾ ਨਹਿਰ 'ਚ ਇਕ ਵਿਆਹੁਤਾ ਵੱਲੋਂ ਔਰਤ ਵੱਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਘਨੌਲੀ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਭਾਖੜਾ ਨਹਿਰ ਪੁਲ ਨੇੜੇ ਅਹਿਮਦਪੁਰ 'ਤੇ ਐਕਟਿਵਾ ਸਵਾਰ ਵਿਆਹੁਤਾ ਔਰਤ ਨੇ ਐਕਟਿਵਾ ਖੜ੍ਹੀ ਕਰਕੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ ਹੈ।

ਇਹ ਵੀ ਪੜ੍ਹੋ: ਫਗਵਾੜਾ ਪ੍ਰਸ਼ਾਸਨ ਦਾ ਵਿਵਾਦਤ ਫ਼ਰਮਾਨ, ਹੁਣ ਅਧਿਆਪਕ ਵੀ ਕਰਨਗੇ ਨਾਕਿਆਂ 'ਤੇ 'ਡਿਊਟੀ'

ਉਨ੍ਹਾਂ ਨੇ ਦੱਸਿਆ ਕਿ ਐਕਟਿਵਾ ਤੋਂ ਮਿਲੇ ਉਕਤ ਮਹਿਲਾ ਦੇ ਆਧਾਰ ਕਾਰਡ ਤੋਂ ਉਕਤ ਮਹਿਲਾ ਦੀ ਪਛਾਣ ਰਿੰਪੀ ਪਤਨੀ ਦੀਪਕ ਕੁਮਾਰ ਵਾਸੀ ਨਾਲਾਗੜ ਜੋ ਕਿ ਛੱਜੂਮਾਜਰਾ ਕਾਲੋਨੀ ਖਰੜ ਆਪਣੇ ਪੇਕਿਆਂ ਦੇ ਘਰੋਂ ਆਈ ਸੀ ਕਿ ਆਪਣੀ ਐਕਟਿਵਾ ਨੰਬਰ ਪੀ. ਬੀ. 27 ਐੱਫ਼ 6342 ਨੂੰ ਅਹਿਮਦਪੁਰ ਨੇੜੇ ਭਾਖੜਾ ਨਹਿਰ ਦੇ ਪੁਲ ਤੇ ਬਣੇ ਓਵਰ ਬਰਿੱਜ ਤੇ ਖੜ੍ਹੀ ਕਰਕੇ ਭਾਖੜਾ ਨਹਿਰ 'ਚ ਛਾਲ ਲਗਾ ਦਿੱਤੀ। ਘਨੌਲੀ ਚੌਕੀ ਦੇ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਘਨੌਲੀ ਪੁਲਸ ਵੱਲੋਂ ਮੌਕੇ 'ਤੇ ਜਾ ਕੇ ਪੂਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਭਾਖੜਾ ਨਹਿਰ 'ਚ ਔਰਤ ਦੀ ਲਾਸ਼ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ


shivani attri

Content Editor

Related News