ਬੱਚਿਆਂ ਨਾਲ ਪੇਰੈਂਟਸ ਟੀਚਰ ਮੀਟਿੰਗ ''ਚ ਆਈ ਮਹਿਲਾ ਸ਼ੱਕੀ ਹਾਲਾਤ ''ਚ ਹੋਈ ਲਾਪਤਾ

01/12/2020 10:44:46 AM

ਜਲੰਧਰ (ਮ੍ਰਿਦੁਲ)— ਮਾਡਲ ਟਾਊਨ ਸਥਿਤ ਇਕ ਨਿੱਜੀ ਸਕੂਲ 'ਚ ਬੱਚਿਆਂ ਦੀ ਪੇਰੈਂਟਸ ਟੀਚਰ ਮੀਟਿੰਗ 'ਤੇ ਆਈ ਮਹਿਲਾ ਬੱਚਿਆਂ ਸਮੇਤ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਈ। ਮਾਮਲੇ ਨੂੰ ਲੈ ਕੇ ਥਾਣਾ ਨੰ. 6 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੈੱਡ ਕਾਂਸਟੇਬਲ ਮਨਮੋਹਨ ਨੇ ਦੱਸਿਆ ਕਿ ਲਾਪਤਾ ਹੋਈ ਮਹਿਲਾ ਦੀ ਪਛਾਣ ਰਜਨੀ ਪਤਨੀ ਉਦੈ ਕੁਮਾਰ ਨਿਵਾਸੀ ਅਵਤਾਰ ਨਗਰ ਦੇ ਰੂਪ ਵਿਚ ਹੋਈ ਹੈ ਜੋ ਕਿ ਸਵੇਰੇ 10.30 ਵਜੇ ਸਕੂਲ ਗਈ ਸੀ। ਸੀ. ਸੀ. ਟੀ. ਵੀ. ਫੁਟੇਜ ਦੇ ਅਨੁਸਾਰ ਸਕੂਲ ਵਿਚ ਸਿਰਫ ਮਹਿਲਾ ਆਪਣੀਆਂ ਬੇਟੀਆਂ ਯਸ਼ੀਤਾ ਅਤੇ ਰਸ਼ਿਤਾ ਨਾਲ ਕਰੀਬ 7 ਮਿੰਟ ਰੁਕੀ ਹੈ ਅਤੇ ਬਾਅਦ 'ਚ ਰਿਕਸ਼ਾ 'ਤੇ ਬੈਠ ਕੇ ਬੱਸ ਸਟੈਂਡ ਵੱਲ ਚਲੀ ਗਈ। ਹਾਲਾਂਕਿ ਪਤੀ ਉਦੈ ਕੁਮਾਰ ਦੇ ਬਿਆਨਾਂ ਮੁਤਾਬਕ ਜਦ ਪਤਨੀ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਸਵਿਚ ਆਫ ਸੀ। ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਰਾਤ ਨੂੰ ਜਦ ਉਹ ਪੁਲਸ ਕੋਲ ਪਹੁੰਚੇ ਤਾਂ ਰਾਤ ਨੂੰ ਪੁਲਸ ਨਾਲ ਸੀ. ਸੀ. ਟੀ. ਵੀ. ਫੁਟੇਜ ਦੇਖਣ ਲਈ ਸਕੂਲ ਗਏ। ਜਿੱਥੇ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਤਾਂ ਪਾਇਆ ਕਿ ਪਤਨੀ ਬੱਚਿਆਂ ਸਮੇਤ ਹੀ ਸਕੂਲ ਤੋਂ ਨਿਕਲੀ। ਪੁਲਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਆਖਿਰ ਮਹਿਲਾ ਕਿਸ-ਕਿਸ ਰਸਤੇ ਤੋਂ ਲੰਘੀ ਹੈ।

ਮੁਲਾਜ਼ਮ ਮਨਮੋਹਨ ਕ੍ਰਿਸ਼ਨ ਨੇ ਦਿਖਾਈ ਇਨਸਾਨੀਅਤ
ਇਸ ਮਾਮਲੇ 'ਚ ਹੈੱਡ ਕਾਂਸਟੇਬਲ ਮਨਮੋਹਨ ਕ੍ਰਿਸ਼ਨ ਨੇ ਉਸ ਸਮੇਂ ਇਨਸਾਨੀਅਤ ਦਿਖਾਈ ਜਦ ਸਾਰਾ ਮਾਮਲਾ ਥਾਣਾ ਭਾਰਗੋ ਕੈਂਪ ਦਾ ਸੀ ਪਰ ਦੇਰ ਸ਼ਾਮ ਤਕ ਪਤੀ ਚਿੰਤਾ 'ਚ ਥਾਣੇ ਆਇਆ ਤਾਂ ਉਨ੍ਹਾਂ ਨੇ ਪੀੜਤ ਪਤੀ ਨਾਲ ਜਾ ਕੇ ਸਾਰੀ ਜਾਂਚ ਸ਼ੁਰੂ ਕੀਤੀ ਅਤੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ। ਸਮੇਂ ਦੀ ਨਜ਼ਾਕਤ ਦੇਖਦੇ ਹੋਏ ਉਨ੍ਹਾਂ ਨੇ ਮੌਕੇ 'ਤੇ ਚੰਗੇ ਮੁਲਾਜ਼ਮ ਦਾ ਕੰਮ ਕੀਤਾ।


shivani attri

Content Editor

Related News