ਨੇਪਾਲੀ ਔਰਤ 5 ਸਾਲਾ ਲੜਕੇ ਸਣੇ ਅਣਪਛਾਤੇ ਵਿਅਕਤੀ ਨਾਲ ਫਰਾਰ

10/15/2019 10:11:47 AM

ਕਿਸ਼ਨਗੜ੍ਹ (ਬੈਂਸ)— ਕਰੀਬ ਇਕ ਹਫਤਾ ਪਹਿਲਾਂ ਕਿਸ਼ਨਗੜ੍ਹ 'ਚ ਆਪਣੇ ਪਤੀ ਅਤੇ 5 ਸਾਲ ਦੇ ਬੱਚੇ ਨਾਲ ਰਹਿ ਰਹੀ ਨੇਪਾਲੀ ਔਰਤ ਦੇ ਕਿਸੇ ਐਕਟਿਵਾ ਸਵਾਰ ਅਣਪਛਾਤੇ ਵਿਅਕਤੀ ਨਾਲ ਆਪਣੇ ਘਰੋਂ ਫਰਾਰ ਹੋ ਗਈ। ਜਾਣਕਾਰੀ ਦਿੰਦਿਆਂ ਉਕਤ ਨੇਪਾਲੀ ਔਰਤ ਦੇ ਪੀੜਤ ਪਤੀ ਧਰੁਵ ਲਾਲ ਹਾਲ ਵਾਸੀ ਕਿਸ਼ਨਗੜ੍ਹ ਨੇ ਦੱਸਿਆ ਆਪਣੀ ਪਤਨੀ ਪਵਿੱਤਰਾ ਆਰੀਆ ਅਤੇ ਆਪਣੇ 5 ਸਾਲ ਦੇ ਬੱਚੇ ਸੰਤੋਸ਼ ਨਾਲ ਕਿਸ਼ਨਗੜ੍ਹ 'ਚ ਕਿਸੇ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ ਅਤੇ ਇਥੇ ਹੀ ਕਿਸ਼ਨਗੜ੍ਹ 'ਚ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਚਲਾ ਰਿਹਾ ਸੀ, ਜਦਕਿ ਉਸ ਦੀ ਘਰ ਵਾਲੀ ਪਵਿੱਤਰਾ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ। ਕਰੀਬ ਇਕ ਹਫਤਾ ਪਹਿਲਾਂ ਜਦੋਂ ਉਹ ਘਰੋਂ ਕੰਮ 'ਤੇ ਚਲਾ ਗਿਆ ਜਦੋਂ ਉਹ ਸ਼ਾਮ ਨੂੰ ਵਾਪਸ ਕੰਮ ਤੋਂ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਪਤਨੀ ਅਤੇ ਪੁੱਤਰ ਦੋਨੋਂ ਘਰ 'ਚ ਨਹੀਂ ਸਨ। ਉਸ ਨੇ ਆਪਣੀ ਪਤਨੀ ਅਤੇ ਬੇਟੇ ਦੀ ਕਾਫੀ ਭਾਲ ਕੀਤੀ ਪਰ ਕਿਤੇ ਵੀ ਨਹੀਂ ਮਿਲੇ।

PunjabKesari

ਦੂਜੇ ਦਿਨ ਜਦੋਂ ਉਸ ਨੇ ਆਪਣੀ ਗਲੀ 'ਚ ਨਜ਼ਦੀਕੀ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਤਾਂ ਉਸ ਵਿਚ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਕਿਸੇ ਐਕਟਿਵਾ ਸਵਾਰ ਵਿਅਕਤੀ ਨਾਲ ਬੈਠੀ ਜਾਂਦੀ ਦਿਖਾਈ ਦਿੱਤੀ। ਕੈਮਰੇ 'ਚ ਐਕਟਿਵਾ ਦਾ ਨੰਬਰ ਸਾਫ-ਸਾਫ ਦਿਖਾਈ ਦੇ ਰਿਹਾ ਹੈ, ਜੋ ਕਿ ਲੁਧਿਆਣੇ ਜ਼ਿਲੇ ਨਾਲ ਸਬੰਧਿਤ ਹੈ। ਪੀੜਤ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਬੱਚੇ ਦੀ ਘਰੋਂ ਜਾਣ ਦੀ ਸ਼ਿਕਾਇਤ ਸਥਾਨਕ ਪੁਲਸ ਚੌਕੀ ਕਿਸ਼ਨਗੜ੍ਹ ਨੂੰ ਦਿੰਦਿਆਂ ਆਪਣੀ ਫਰਾਰ ਹੋਈ ਪਤਨੀ ਨੂੰ ਲੱਭਣ ਲਈ ਪੁਰਜ਼ੋਰ ਗੁਹਾਰ ਲਗਾਈ ਹੈ।
ਜਦੋਂ ਇਸ ਮਾਮਲੇ ਸਬੰਧੀ ਕਿਸ਼ਨਗੜ੍ਹ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਜੋਗਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਪੀੜਤ ਪਤੀ ਧਰੁਵ ਨੇ ਜੋ ਉਨ੍ਹਾਂ ਨੂੰ ਆਪਣੀ ਪਤਨੀ ਦੇ ਫਰਾਰ ਹੋਣ ਸਬੰਧੀ ਦਰਖਾਸਤ ਦਿੱਤੀ ਹੈ, ਉਸ ਦੇ ਆਧਾਰ 'ਤੇ ਪੁਲਸ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।


shivani attri

Content Editor

Related News