ਲਿਫ਼ਟ ਦੇਣ ਦੇ ਬਹਾਨੇ ਔਰਤ ਦੇ ਪਰਸ ਵਿਚੋਂ ਕੱਢੀ 20 ਹਜ਼ਾਰ ਦੀ ਨਕਦੀ

09/22/2021 5:44:34 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਜਾਜਾ ਚੌਂਕ ਵਿੱਚ ਅੱਜ ਦੁਪਹਿਰ ਇਕ ਔਰਤ ਨੂੰ ਕਾਰ ਵਿੱਚ ਲਿਫ਼ਟ ਦੇ ਕੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਉਸ ਦੇ 20 ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਵਾਰਦਾਤ ਦੁਪਹਿਰ ਉਸ ਵੇਲੇ ਵਾਪਰੀ ਜਦੋਂ ਜਲੰਧਰ ਤੋਂ ਟਾਂਡਾ ਦੇ ਕਿਸੇ ਹਸਪਤਾਲ ਲਈ ਆਈ ਔਰਤ ਲਲਿਤਾ ਕੁਮਾਰੀ ਪਤਨੀ ਭਾਰਤ ਮਸੀਹ ਵਾਸੀ ਬਸਤੀ ਗੁਜ਼ਾਂ (ਜਲੰਧਰ) ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੱਡੀ ਵਿੱਚ ਬੈਠਾ ਲਿਆ। ਇਸ ਦੌਰਾਨ ਦਸੂਹਾ ਸਾਈਡ ਥੋੜ੍ਹਾ ਦੂਰ ਲਿਜਾ ਕੇ ਲਲਿਤਾ ਦੇ ਪਰਸ ਵਿੱਚੋਂ ਨਕਦੀ ਕੱਢ ਕੇ ਉਸ ਨੂੰ ਗੱਡੀ ਵਿੱਚੋਂ ਉਤਾਰ ਦਿੱਤਾ। ਸੂਚਨਾ ਮਿਲਣ 'ਤੇ ਟਾਂਡਾ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਗੱਡੀ ਵਿੱਚ ਇਕ ਲੜਕਾ ਅਤੇ ਦੋ ਔਰਤਾਂ ਸਨ।

shivani attri

This news is Content Editor shivani attri