ਸੜਕ ਹਾਦਸੇ ’ਚ ਔਰਤ ਦੀ ਮੌਤ, ਦੋ ਜ਼ਖਮੀ

01/04/2021 11:56:51 AM

ਮਲਸੀਆਂ (ਤ੍ਰੇਹਣ)- ਅੱਜ ਸਵੇਰੇ ਸਥਾਨਕ ਲੋਹੀਆਂ ਰੋਡ ਵਿਖੇ ਹੋਏ ਸੜਕ ਹਾਦਸੇ ’ਚ ਇਕ ਔਰਤ ਦੀ ਮੌਤ ਹੋ ਗਈ ਜਦ ਕਿ ਇਕ ਬੱਚੀ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ। ਪੁਲਸ ਚੌਕੀ ਦੇ ਮੁਖੀ ਸੰਜੀਵਨ ਸਿੰਘ ਐੱਸ. ਆਈ. ਨੇ ਦੱਸਿਆ ਕਿ ਅੱਜ ਸਵੇਰੇ ਅੰਬੋ (62) ਪਤਨੀ ਜਗਿੰਦਰ ਸਿੰਘ ਵਾਸੀ ਪੱਤੀ ਲਕਸ਼ੀਆਂ (ਮਲਸੀਆਂ) ਆਪਣੀ ਪੋਤਰੀ ਹਰਮਨ (10) ਨਾਲ ਲੋਹੀਆਂ ਰੋਡ ’ਤੇ ਸੜਕ ਕੰਢੇ ਖੜ੍ਹੀ ਸੀ।

ਇਸ ਦੌਰਾਨ ਉਨ੍ਹਾਂ ਨੇ ਪਵਨ ਪੁੱਤਰ ਰਛਪਾਲ ਵਾਸੀ ਪਿੰਡ ਕੰਨੀਆ ਖੁਰਦ ਕੋਲੋਂ ਲਿਫਟ ਮੰਗੀ। ਜਦੋਂ ਪਵਨ ਨੇ ਮੋਟਰਸਾਈਕਲ ਰੋਕਿਆ ਤਾਂ ਪਿੱਛੋਂ ਇਕ ਛੋਟਾ ਹਾਥੀ ਅਚਾਨਕ ਉਨ੍ਹਾਂ ਨਾਲ ਟਕਰਾ ਗਿਆ। ਇਸ ਕਾਰਣ ਉਕਤ ਤਿੰਨੋਂ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਹਸਪਤਾਲ ਲਿਜਾਂਦੇ ਹੋਏ ਅੰਬੋ ਦਾ ਰਸਤੇ ਵਿਚ ਹੀ ਦਿਹਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਤੀ ਜੋਗਿੰਦਰ ਦੇ ਬਿਆਨ ’ਤੇ ਕਾਰਵਾਈ ਕੀਤੀ ਗਈ ਹੈ।

Aarti dhillon

This news is Content Editor Aarti dhillon