ਭਿਆਨਕ ਸੜਕ ਹਾਦਸੇ ''ਚ ਔਰਤ ਦੀ ਮੌਤ

10/12/2019 7:39:06 PM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਅੱਜ ਸਵੇਰੇ ਬੁੰਗਾ ਸਾਹਿਬ ਨਜ਼ਦੀਕ ਕੌਮੀ ਮਾਰਗ ਨੰਬਰ 21(205) ਉਪਰ ਇਕ ਕਾਰ ਦੀ ਸਾਈਡ ਵੱਜਣ ਕਾਰਣ ਇਕ ਐਕਟਿਵਾ ਸਵਾਰ ਔਰਤ ਦੀ ਮੌਕੇ ਉਪਰ ਹੀ ਮੌਤ ਹੋ ਗਈ। ਜਦਕਿ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ।
ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਪਰਮਜੀਤ (38) ਪਤਨੀ ਰਜਿੰਦਰ ਵਾਸੀ ਪਿੰਡ ਰੋੜ੍ਹੀਵਾਲਾ ਥਾਣਾ ਨਾਹਨ ਜ਼ਿਲਾ ਸਿਰਮੌਰ (ਹਿ.ਪ੍ਰ.) ਜੋ ਨਾਹਨ ਕੋਰਟ ਵਿਚ ਨੌਕਰੀ ਕਰਦੀ ਸੀ ਅਤੇ ਉਸ ਨੇ ਇਕ ਟੈਸਟ ਪਾਸ ਕੀਤਾ ਸੀ, ਜਿਸ ਦੇ ਸਬੰਧ ਵਿਚ ਉਹ ਪਿੰਜੋਰ ਤੋਂ ਆਪਣੀ ਐਕਟਿਵਾ 'ਤੇ ਸਵਾਰ ਹੋ ਕਿ ਊਨਾ (ਹਿ.ਪ੍ਰ.) ਦੀ ਕੋਰਟ ਨੂੰ ਜਾ ਰਹੀ ਸੀ। ਜਦੋਂ ਉਹ ਬੁੰਗਾ ਸਾਹਿਬ ਦੇ ਨਜ਼ਦੀਕ ਪਿੰਡ ਹਰਦੋ ਹਰੀਪੁਰ ਦੀ ਹੱਦਬਸਤ ਵਿਚ ਪੁੱਜੀ ਤਾਂ ਪਿੱਛੋਂ ਭਰਤਗੜ੍ਹ ਦੀ ਸਾਈਡ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਆ ਰਹੀ ਇਕ ਆਲਟੋ ਕਾਰ ਨੇ ਐਕਟਿਵਾ ਨੂੰ ਸਾਈਡ ਮਾਰ ਦਿੱਤੀ ਜਿਸ ਕਾਰਣ ਪਰਮਜੀਤ ਸੜਕ ਉਪਰ ਡਿੱਗ ਪਈ ਅਤੇ ਕਾਰ ਦਾ ਟਾਇਰ ਉਸ ਉਪਰੋਂ ਲੰਘ ਗਿਆ ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕਾ ਪਰਮਜੀਤ ਦੇ ਭਰਾ ਮਨਜੀਤ ਪੁੱਤਰ ਪਿਆਰਾ ਲਾਲ ਵਾਸੀ ਪਿੰਜੋਰ ਦੇ ਬਿਆਨਾਂ ਦੇ ਆਧਾਰ ਉਪਰ ਉਕਤ ਕਾਰ ਅਤੇ ਉਸ ਦੇ ਨਾਮਾਲੂਮ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿਤਾ ਹੈ। ਪੁਲਸ ਨੇ ਕਾਰ ਅਤੇ ਉਸ ਦੇ ਚਾਲਕ ਦੀ ਭਾਲ ਤੇਜ਼ ਕਰ ਦਿੱਤੀ ਹੈ। ਮ੍ਰਿਤਕਾ ਆਪਣੇ ਪਿੱਛੇ 2 ਛੋਟੇ ਬੱਚੇ ਛੱਡ ਗਈ ਹੈ।


Bharat Thapa

Content Editor

Related News