ਹਨੇਰੀ ਕਾਰਣ ਕੰਧ ਡਿਗਣ ਨਾਲ ਪ੍ਰਵਾਸੀ ਔਰਤ ਦੀ ਮੌਤ, 1 ਜ਼ਖਮੀ

06/25/2019 5:18:32 PM

ਬਲਾਚੌਰ (ਕਟਾਰੀਆ/ਕਿਰਨ)- ਬਲਾਚੌਰ ਵਿਖੇ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਭਾਰੀ ਮੀਂਹ ਨਾਲ ਇਕ ਇੱਟਾਂ ਦੀ ਦੀਵਾਰ ਤੇ ਇਕ ਖੰਭਾ ਪ੍ਰਵਾਸੀ ਮਜ਼ਦੂਰਾਂ ਦੀ ਝੌਂਪੜੀ 'ਤੇ ਡਿਗਣ ਨਾਲ 70 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ 40 ਸਾਲਾ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ।


ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਅਨਾਰੀਆ ਦੇਵੀ ਪਤਨੀ ਗੌਡ ਬਾਬਾ ਵਜੋਂ ਹੋਈ, ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮ੍ਰਿਤਕ ਔਰਤ ਦੀਆਂ ਬੇਟੀਆਂ ਨੇ ਦੱਸਿਆ ਕਿ ਹੁਣ ਅਸੀਂ ਅਨਾਥ ਹੋ ਗਈਆਂ। ਜਦੋਂ ਕਿ ਕੌਂਸਲਰ ਦੇ ਪਤੀ ਹੰਸ ਰਾਜ ਹੰਸ ਉਨ੍ਹਾਂ ਕੋਲ ਪਹੁੰਚ ਗਏ ਸਨ ਤੇ ਮੌਕਾ ਦੇਖ ਕੇ ਮਦਦ ਕਰਨ ਦਾ ਭਰੋਸਾ ਦਿੱਤਾ।

satpal klair

This news is Content Editor satpal klair