ਧੀ ਨੂੰ ਮਿਲ ਕੇ ਵਾਪਸ ਲੁਧਿਆਣਾ ਜਾ ਰਹੀ ਔਰਤ ਟਰੇਨ ਦੀ ਲਪੇਟ ''ਚ ਆਈ, ਮੌਕੇ ''ਤੇ ਮੌਤ

03/12/2023 1:41:07 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ)- ਜੰਮੂ-ਦਿੱਲੀ ਰੇਲਵੇਅ ਮਾਰਗ 'ਤੇ ਅੱਡਾ ਚੌਲਾਂਗ ਨੇੜੇ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਔਰਤ ਕਿਹੜੇ ਹਾਲਾਤ ਵਿਚ ਰੇਲਗੱਡੀ ਦੀ ਲਪੇਟ ਵਿਚ ਆਈ ਹੈ, ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। 

ਇਹ ਵੀ ਪੜ੍ਹੋ :  ਚਾਟ ਖਾਂਦਿਆਂ ਔਰਤ ਨੇ ਪੱਟਿਆ ਮੁੰਡਾ, ਫਿਰ ਅਮਰੀਕਾ ਦੇ ਵਿਖਾਏ ਸੁਫ਼ਨੇ, ਜਦ ਸੱਚ ਆਇਆ ਸਾਹਮਣੇ ਉੱਡੇ ਮੁੰਡੇ ਦੇ ਹੋਸ਼

ਮ੍ਰਿਤਕ ਔਰਤ ਦੀ ਪਛਾਣ ਆਸ਼ਾ ਕੁਮਾਰੀ ਪਤੀ ਹਰਜਿੰਦਰ ਸਿੰਘ ਬਸਤੀ ਜੋਧੇਵਾਲ ਲੁਧਿਆਣਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਰੇਲਵੇ ਪੁਲਸ ਵੱਲੋਂ ਲਾਸ਼ ਕਬਜ਼ੇ ਲੈ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ । ਇਸ ਸਬੰਧੀ ਰੇਲਵੇ ਪੁਲਸ ਨੇ ਔਰਤ ਦੀ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਰਾਮ ਦਾਸ ਨੇ ਦੱਸਿਆ ਕਿ ਫਿਲਹਾਲ ਮਿਲੀ ਜਾਣਕਾਰੀ ਮੁਤਾਬਕ ਔਰਤ ਆਪਣੀ ਬੇਟੀ ਨੂੰ ਮਿਲ ਕੇ ਮੁਕੇਰੀਆਂ ਤੋਂ ਵਾਪਸ ਜਾ ਰਹੀ ਸੀ। 

ਇਹ ਵੀ ਪੜ੍ਹੋ :  ਨਸ਼ੇ ਕਾਰਨ ਉਜੜਿਆ ਪਰਿਵਾਰ, ਮਾਹਿਲਪੁਰ ਵਿਖੇ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲਾਸ਼ ਕੋਲੋਂ ਮਿਲੀ ਸਰਿੰਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri