ਲੁੱਟ-ਖੋਹ ਮਾਮਲੇ ਦੀ ਦੋਸ਼ੀ ਔਰਤ ਨੂੰ 5 ਸਾਲ ਕੈਦ

09/05/2019 9:22:36 PM

ਹੁਸ਼ਿਆਰਪੁਰ  (ਅਮਰਿੰਦਰ)-ਜ਼ਿਲਾ ਸੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋਈ ਦੋਸ਼ੀ ਔਰਤ ਮਾਲਤਾ ਪਤਨੀ ਫੂਲਚੰਦ ਨਿਵਾਸੀ ਮਹਾਰਾਸ਼ਟਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਕੈਦ ਅਤੇ 15 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਨੂੰ 1 ਮਹੀਨੇ ਦੀ ਕੈਦ ਦੀ ਸਜ਼ਾ ਹੋਰ ਕੱਟਣੀ ਹੋਵੇਗੀ।
ਵਰਣਨਯੋਗ ਹੈ ਕਿ ਥਾਣਾ ਸਿਟੀ ਪੁਲਸ ਨੇ ਦੋਸ਼ੀ ਔਰਤ ਦੇ ਖਿਲਾਫ 12 ਜਨਵਰੀ 2019 ਨੂੰ ਮਾਮਲਾ ਦਰਜ ਕੀਤਾ ਸੀ। ਪੁਲਸ ਵਿਚ ਦਰਜ ਸ਼ਿਕਾਇਤ ਦੇ ਅਨੁਸਾਰ ਮੁਹੱਲਾ ਟਿੱਬਾ ਸਾਹਿਬ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਆਪਣੇ ਪਤੀ ਨਾਲ ਸ਼ਹਿਰ ਸ਼ਾਪਿੰਗ ਲਈ ਆਈ ਸੀ। ਸ਼ਹਿਰ ਵਿਚ ਧਾਰਮਕ ਸਮਾਰੋਹ ਕਾਰਨ ਜਦੋਂ ਉਹ ਸਰਾਂਜਾ ਚੌਕ ਦੇ ਕੋਲ ਪਹੁੰਚੀ ਤਾਂ ਇਕ ਔਰਤ ਨੇ ਉਸਨੂੰ ਜ਼ੋਰ ਨਾਲ ਧੱਕਾ ਦੇ ਦਿੱਤਾ ਅਤੇ ਬੜੀ ਤੇਜ਼ੀ ਨਾਲ ਹੱਥ 'ਚੋਂ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਈ ਸੀ। ਪਰਸ ਵਿਚ ਕਰੀਬ 6 ਹਜ਼ਾਰ ਰੁਪਏ, ਮੋਬਾਇਲ ਦੇ ਨਾਲ ਜ਼ਰੂਰੀ ਕਾਗਜ਼ਾਤ ਸਨ। ਥਾਣਾ ਸਿਟੀ ਪੁਲਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਦੋਸ਼ੀ ਦੀ ਪਹਿਚਾਣ ਮਾਲਤਾ ਵਜੋਂ ਹੋਈ। ਪੁਲਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

Karan Kumar

This news is Content Editor Karan Kumar