ਨਾਜਾਇਜ਼ ਸ਼ਰਾਬ ਸਣੇ ਜਨਾਨੀ ਤੇ ਇਕ ਵਿਅਕਤੀ ਗ੍ਰਿਫ਼ਤਾਰ

08/10/2020 4:30:07 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼,ਮੋਮੀ)— ਟਾਂਡਾ ਪੁਲਸ ਅਤੇ ਆਬਕਾਰੀ ਮਹਿਕਮੇ ਵੱਲੋਂ ਨਾਜਾਇਜ਼ ਸ਼ਰਾਬ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮਿਆਣੀ ਨਿਵਾਸੀ ਇਕ ਔਰਤ ਅਤੇ ਇਕ ਵਿਆਕਤੀ ਕੋਲੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ, ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ, ਐਕਸਾਈਜ਼ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਹਨੁਮੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ, ਆਬਕਾਰੀ ਮਹਿਕਮੇ ਦੇ ਇੰਸਪੈਕਟਰ ਨਰੇਸ਼ ਸਹੋਤਾ, ਇੰਸਪੈਕਟਰ ਤਰਲੋਚਨ ਸਿੰਘ, ਮਨੋਹਰ ਲਾਲ ਅਤੇ ਮੁੱਖ ਸਿਪਾਹੀ ਜਸਪਾਲ ਸਿੰਘ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਘਰ ਦੇ ਨੇੜੇ ਹੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਪਰਿਵਾਰ ਦੇ ਉੱਡੇ ਹੋਸ਼

PunjabKesari

ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਥਾਣੇਦਾਰ ਜੀਵਨ ਲਾਲ ਦੀ ਟੀਮ ਨੇ  ਟਾਂਡਾ ਮਿਆਣੀ ਰੋਡ 'ਤੇ ਦੌਰਾਨੇ ਗਸ਼ਤ ਸਹਿਬਾਜ਼ਪੁਰ ਮੋੜ ਗੋਲਡਨ ਮਾਰਬਲ ਕੋਲ ਕੀਤੀ ਨਾਕਾਬੰਦੀ ਦੌਰਾਨ ਸਕੂਟੀ ਸਵਾਰ ਲਸ਼ਕਰ ਸਿੰਘ ਕਾਲਾ ਪੁੱਤਰ ਮਹਿੰਗਾ ਸਿੰਘ ਵਾਸੀ ਵਾਰਡ 6 ਮਿਆਣੀ ਦੇ ਕਬਜ਼ੇ 'ਚੋਂ ਨਾਜਾਇਜ਼ ਸ਼ਰਾਬ ਦੀਆਂ 20 ਬੋਤਲਾਂ ਬਰਾਮਦ ਕੀਤੀਆਂ।
ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਦਾ ਮੁੜ ਧਮਾਕਾ, 27 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਇਸੇ ਤਰਾਂ ਥਾਣੇਦਾਰ ਗੁਰਮੀਤ ਸਿੰਘ ਦੀ ਟੀਮ ਨੇ ਸੂਚਨਾ ਦੇ ਆਧਾਰ 'ਤੇ ਪਿੰਡ ਮਿਆਣੀ ਦੇ ਇਕ ਖਾਲੀ ਪਲਾਟ 'ਚ ਨਾਜਾਇਜ਼ ਸ਼ਰਾਬ ਵੇਚਣ ਵਾਲੀ ਔਰਤ ਨੂੰ ਕਾਬੂ ਕੀਤਾ ਹੈ। ਪੁਲਸ ਦੀ ਟੀਮ ਨੇ ਛਾਪੇਮਾਰੀ ਕਰਕੇ ਸੰਤੋਸ਼ ਕੌਰ ਪਤਨੀ ਸ਼ਿੰਦਰ ਸਿੰਘ ਨਿਵਾਸੀ ਵਾਰਡ 2 ਮਿਆਣੀ ਦੇ ਕਬਜ਼ੇ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 35 ਬੋਤਲਾਂ ਬਰਾਮਦ ਕੀਤੀਆਂ। ਪੁਲਸ ਨੇ ਦੋਹਾਂ ਖ਼ਿਲਾਫ਼ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਹਰਵਿੰਦਰ ਕੌਰ ਮਿੰਟੀ ਬੋਲੀ, ਕੈਪਟਨ ਨੂੰ ਸਿਰਫ 'ਨੂਰ' ਦੀ ਚਿੰਤਾ, ਚਿੱਠੀ ਲਿਖ ਮੰਗੀ ਇੱਛਾ ਮੌਤ


shivani attri

Content Editor

Related News