ਆਈ. ਟੀ. ਸੀ. ਵੱਲੋਂ ਵੀ ਕਣਕ ਦੀ ਖਰੀਦ ਸ਼ੁਰੂ: ਡੀ. ਸੀ

04/21/2020 3:50:05 PM

ਕਪੂਰਥਲਾ (ਵਿਪਨ ਮਹਾਜਨ)— ਕਪੂਰਥਲਾ ਸਥਿਤ ਕੰਪਨੀ ਆਈ. ਟੀ. ਸੀ. ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨਾਂ ਕੋਲੋਂ ਸਿੱਧੀ ਕਣਕ ਖਰੀਦਣੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਦੇ ਕਿਸਾਨ ਜੇਲ ਰੋਡ 'ਤੇ ਝੱਲ ਠੀਕਰੀਵਾਲ ਪਿੰਡ 'ਚ ਸਥਿਤ ਇਸ ਕੰਪਨੀ ਨੂੰ ਆਪਣੀ ਫਸਲ ਵੇਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਈ. ਟੀ. ਸੀ. ਕੰਪਨੀ ਵੱਲੋਂ ਕਿਸਾਨਾਂ ਕੋਲੋਂ ਕਣਕ ਖਰੀਦਣ ਲਈ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ।

ਇਹ ਵੀ ਪੜ੍ਹੋ: ਕਪੂਰਥਲਾ ਲਈ ਚੰਗੀ ਖਬਰ, ਪਹਿਲੇ ਕੋਰੋਨਾ ਮਰੀਜ਼ ਨੇ 16 ਦਿਨਾਂ 'ਚ ਕੀਤੀ 'ਫਤਿਹ' ਹਾਸਲ

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲੇ ਦੇ ਸਾਰੇ 98 ਖਰੀਦ ਕੇਂਦਰਾਂ 'ਚ ਕਣਕ ਦੀ ਨਿਰਵਿਘਨ ਖਰੀਦ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਹੀ ਲੈ ਕੇ ਆਉਣ।

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਦੇ ਮਰੀਜ਼ ਦੀਪਕ ਸ਼ਰਮਾ ਨੇ ਖੋਲ੍ਹੀ ਪੋਲ, ਦੱਸਿਆ ਕਿਵੇਂ ਚੱਲ ਰਿਹੈ ਹਸਪਤਾਲ 'ਚ ਇਲਾਜ

ਇਹ ਵੀ ਪੜ੍ਹੋ: ਬੋਰੀ ''ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ


shivani attri

Content Editor

Related News