ਅੱਗ ਲੱਗਣ ਕਾਰਨ ਡੇਢ ਏਕੜ ਕਣਕ ਦੀ ਫਸਲ ਸੜੀ

04/18/2020 3:59:56 PM

ਟਾਂਡਾ ਉੜਮੁੜ (ਮੋਮੀ)— ਬੀਤੀ ਰਾਤ ਪਿੰਡ ਹੇਜਮਾ ਵਿਖੇ ਅੱਗ ਲੱਗਣ ਕਾਰਨ ਇਕ ਕਿਸਾਨ ਦੀ ਡੇਢ ਏਕੜ ਕਣਕ ਦੀ ਫਸਲ ਸੜ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਭਾਵਿਤ ਕਿਸਾਨ ਮਨਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਹੇਜਮਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12.30 ਵਜੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਕਣਕ ਦੇ ਖੇਤਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਉਨ੍ਹਾਂ ਦੀ ਡੇਢ ਏਕੜ ਕਣਕ ਦੀ ਫਸਲ ਸੜ ਗਈ ਜਦਕਿ ਕਿਸਾਨਾਂ ਨੇ ਕਾਫੀ ਜਦੋਂ ਜ਼ਹਿਦ ਕਰਨ ਉਪਰੰਤ ਅੱਗ 'ਤੇ ਕਾਬੂ ਪਾਇਆ ਨਹੀਂ ਤਾਂ ਨੇੜਲੇ ਹੋਰਨਾਂ ਕਿਸਾਨਾਂ ਦੀ ਕਣਕ ਦੀ ਫਸਲ ਵੀ ਸੜ ਜਾਣੀ ਸੀ। ਇਸ ਸਬੰਧੀ ਪ੍ਰਭਾਵਿਤ ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।


shivani attri

Content Editor

Related News