3 ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਲੋਕਾਂ ਵੱਲੋਂ ਨਗਰ ਕੌਂਸਲ ''ਚ ਰੋਸ ਪ੍ਰਦਰਸ਼ਨ

06/12/2019 3:37:52 PM

ਰੂਪਨਗਰ (ਵਿਜੇ)— ਨਗਰ ਕੌਂਸਲ ਦੁਆਰਾ ਸਪਲਾਈ ਕੀਤਾ ਜਾਣਾ ਵਾਲਾ ਪਾਣੀ ਤਿੰਨ ਦਿਨਾਂ ਤੋਂ ਮਹੱਲਿਆਂ 'ਚ ਨਾ ਆਉਣ ਕਾਰਨ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਜਿਲਾ ਸ਼ਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਰਾਜੇਸ਼ ਕੁਮਾਰ ਦੀ ਅਗਵਾਈ 'ਚ ਨਗਰ ਕੌਂਸਲ ਦਫਤਰ 'ਚ ਮਹਿਲਾਵਾਂ ਅਤੇ ਹੋਰ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼ੰਕਤਲਾ ਸਿੰਘ, ਯੋਗਿਤਾ ਸ਼ਰਮਾ, ਸੰਜੀਵ ਕੁਮਾਰ, ਜਸਪ੍ਰੀਤ ਕੌਰ, ਪ੍ਰਤਾਪ ਸਿੰਘ, ਵੰਦਨਾ ਸੈਣੀ ਆਦਿ ਨੇ ਕਿਹਾ ਕਿ ਬੀਤੇ ਦਿਨ ਤੋਂ ਦਸ਼ਮੇਸ਼ ਕਲੌਨੀ, ਗਾਰਡਨ ਕਲੌਨੀ, ਨਿਊ ਗਾਰਡਨ ਕਲੌਨੀ, ਲਖਵਿੰਦਰ ਇਨਕਲੇਵ, ਗੁਣੀਆਂ ਇਨਕਲੇਵ 'ਚ ਪਾਣੀ ਨਵੀਆਂ ਪਾਈਆਂ ਗਈਆਂ ਪਾਇਪਾਂ ਦੇ ਰਾਂਹੀ ਪਿਛਲੇ ਤਿੰਨ ਦਿਨਾਂ ਤੋ ਨਹੀ ਆਇਆ। ਉਨ੍ਹਾਂ ਦੱਸਿਆ ਕਿ ਜੋ ਪੁਰਾਣੀਆਂ ਪਾਈਪਾਂ ਪਾਈਆਂ ਹੋਈਆਂ ਹਨ, ਉਸ ਤੋਂ ਗੰਦਾ, ਬਦਬੂਦਾਰ ਪਾਣੀ ਆ ਰਿਹਾ ਹੈ ਜਿਸ ਕਾਰਨ ਉਨਾਂ ਦੇ ਮਹੱਲਿਆਂ 'ਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਅਤਿ ਦੀ ਗਰਮੀ ਪੈ ਰਹੀ ਹੈ ਅਤੇ ਪਾਣੀ ਇਸ ਸਮੇਂ ਮੁੱਖ ਜਰੂਰਤ ਬਣ ਚੁੱਕਾ ਹੈ ਪਰ ਉਨ੍ਹਾਂ ਦੇ ਮੁਹੱਲਿਆਂ 'ਪਾਣੀ ਨਾ ਆਉਣ ਕਾਰਨ ਉਨਾਂ ਨੂੰ ਬੁਰੀ ਤਰਾਂ ਪਰੇਸ਼ਾਨ ਹੋਣਾ ਪੈ ਰਿਹਾ। ਜਦੋਂਕਿ ਉਨਾਂ ਦੇ ਘਰ ਦੇ ਜ਼ਰੂਰੀ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ।

5 ਦੀ ਵਜਾਏ 2 ਕਿਊਸਕ ਪਾਣੀ ਹੀ ਆ ਰਿਹਾ: ਐੱਸ. ਡੀ. ਓ. ਮਹਿਤਾ
ਇਸ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਐੱਸ. ਡੀ. ਓ. ਅਰਵਿੰਦ ਮਹਿਤਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਨਾਂ ਨੂੰ ਨਗਰ ਕੌਂਸਲ ਦੁਆਰਾ ਤਿੰਨ ਘੰਟੇ ਦੀ ਸਪਲਾਈ ਮਿਲੀ ਸੀ। ਉਹ ਸਾਰਾ ਪਾਣੀ ਸਪਲਾਈ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਜਦੋਂ ਹਾਈਵੇਅ ਬਣਿਆ ਸੀ ਤਾਂ ਉਨ੍ਹਾਂ ਦੀ ਪਾਣੀ ਦੀ ਸਾਫਟ ਤੋੜ ਦਿੱਤੀ ਗਈ ਸੀ, ਜਿਸ ਕਾਰਨ 5 ਕਿਉਸਿਕ ਪਾਣੀ ਦੀ ਵਜਾਏ ਦੋ ਕਿਊਸਕ ਪਾਣੀ ਹੀ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਹਾਈਵੇਅ ਅਥਾਰਿਟੀ ਤੋਂ ਸਾਫਟ ਨੂੰ ਦੋਬਾਰਾ ਬਣਾਉਣ ਦੀ ਇਜਾਜ਼ਤ ਮਿਲ ਗਈ ਹੈ। ਇਕ ਹਫਤੇ ਤੱਕ ਕੰਮ ਸ਼ੁਰੂ ਹੋ ਜਾਵੇਗਾ ਅਤੇ ਤਿੰਨ ਮਹੀਨੇ ਤੱਕ ਪਾਣੀ ਦੀ ਸਮੱਸਿਆ ਦੂਰ ਹੋ ਸਕੇਗੀ।

shivani attri

This news is Content Editor shivani attri