ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਮੰਗਾਂ ਦੀ ਸੁਣਵਾਈ ਨਾ ਹੋਣ ''ਤੇ ਵਿੱਢੇਗੀ ਸੰਘਰਸ਼

07/24/2020 2:53:19 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ, ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਟਾਂਡਾ ਬਰਾਂਚ ਵਰਕਰਾਂ ਨੂੰ ਸੰਬੋਧਨ ਕਰਦਿਆ ਪ੍ਰੈੱਸ ਬਿਆਨ ਜਾਰੀ ਕੀਤਾ ਅਤੇ ਦੱਸਿਆ ਕਿ ਜਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪਿਛਲੇ ਸੰਘਰਸ਼ਾਂ ਦੋਰਾਨ ਮੀਟਿੰਗਾਂ ਵਿਚ ਸਹਿਮਤੀ ਹੋਈ ਸੀ । ਕਿ ਜਥੇਬੰਦੀ ਦੀਆ ਮੰਗਾਂ ਦਾ ਨਿਪਟਾਰਾ ਇੱਕ ਮਹੀਨੇ ਵਿਚ ਕਰ ਦਿੱਤਾ ਜਾਵੇਗਾ ਤੇ ਸਮੂਹ ਇੱਨਲਿਸਟਮੈਂਟ ਫੀਲਡ ਤੇ ਦਫਤਰੀ ਸਟਾਫ਼ ਨੂੰ ਰੈਗੂਲਰ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ।

ਪਰ ਵਿਭਾਗ ਦੀ ਮੈਨੇਜਮੈਂਟ ਭੱਜਦੀ ਨਜਰ ਆ ਰਹੀ ਹੈ । ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਸਰਕਾਰੀ ਰੋਕਾਂ ਦੇ ਬਾਵਜੂਦ ਜਥੇਬੰਦੀ ਵੱਲੋਂ ਮਜਬੂਰ ਹੋ ਕੇ ਸੜਕਾਂ 'ਤੇ ਆ ਕੇ ਸੂਬਾ ਪੱਧਰੀ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕੋਵਿਡ_19 ਕੋਰੋਨਾ ਵਾਇਰਸ ਦੋਰਾਨ ਕਾਮਿਆਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ,ਚਾਰ ਰੈਸਟਾ ਪੂਰਨ ਤੌਰ 'ਤੇ ਲਾਗੂ ਕੀਤੀਆਂ ਜਾਣ, ਤਨਖਾਹਾਂ ਦੀ ਨਗਦ ਅਦਾਇਗੀ ਬੰਦ ਕੀਤੀ ਜਾਵੇ,ਕਿਰਤ ਕਨੂੰਨ ਦੀਆਂ ਪੂਰੀਆਂ ਸਹੁਲਤਾਂ ਲਾਗੂ ਕੀਤੀਆਂ ਜਾਣ | ਉਨ੍ਹਾ ਕਿਹਾ ਕਿ ਸੂਬੇ ਭਰ ਵਿਚ ਜਿਲ੍ਹਾ ਕਮੇਟੀ ਦੀਆਂ ਮੀਟਿੰਗਾਂ ਕਰ ਤਿਆਰੀਆਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਜਾਵੇਗਾ,ਉਸ ਉਪਰੰਤ  ਤਿਖੇ ਸੰਘਰਸ਼ ਦੀ ਰੂਪਰੇਖਾ ਵੀ ਤਿਆਰ ਕੀਤੀ ਜਾ ਸਕਦੀ ਹੈ | ਇਸ ਮੌਕੇ ਸੂਬਾ ਸੀਨੀਅਰ ਮੀਤ ਕਮਲ਼ਜੀਤ  ਸਿੰਘ,  ਮੀਤ ਪ੍ਰਧਾਨ ਰਮਨ ਸੈਣੀ, ਖਜਾਨਚੀ ਮਨਦੀਪ ਸਿੰਘ, ਬਲ਼ਕਾਰ ਸਿੰਘ ਲਾਡੀ, ਰਣਜੋਧ ਸਿੰਘ ,ਰਣਜੀਤ ਸਿੰਘ, ਦੇਸਰਾਜ, ਗੁਰਮੀਤ ਸਿੰਘ, ਮਹਿੰਦਰ ਸਿੰਘ, ਬਲਜਿੰਦਰ ਸਿੰਘ ਸੈਣੀ ਆਦਿ ਆਗੂ ਮੌਜੂਦ  ਸਨ। 


Harinder Kaur

Content Editor

Related News