ਮੰਗਾਂ ਨਾ ਮੰਨੀਆ ਜਾਣ ''ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਕਰੇਗੀ ਤਿੱਖੇ ਸੰਘਰਸ਼ ਦਾ ਐਲਾਨ

06/01/2020 12:06:30 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ ) - ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ.26 ਜਿਲ੍ਹਾ ਹੁਸ਼ਿਆਰਪੁਰ ਵਲੋਂ ਮੀਟਿੰਗ ਵਿਚ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੰਗਾਂ ਨਾ ਮੰਨੇ ਜਾਣ 'ਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜਿਲ੍ਹਾ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਵੱਲੋਂ ਇਹ ਸੋਚਿਆ ਗਿਆ ਸੀ ਕਿ ਕੋਵਿਡ-19 ਦੀ ਮਹਾਮਾਰੀ ਦੀ ਆੜ ਹੇਠ ਇਸ ਸਮੇਂ ਕਰਫਿਊ/ਤਾਲਾਬੰਦੀ ਦੌਰਾਨ ਜਥੇਬੰਦੀਆਂ ਸੰਘਰਸ਼ ਨਹੀਂ ਕਰ ਸਕਣਗੀਆਂ। ਵਿਭਾਗ ਵੱਲੋਂ  ਮਹਾਮਾਰੀ ਦਾ ਲਾਭ ਉਠਾਉਂਦੇ ਹੋਏ, ਪਹਿਲਾਂ ਕਾਮਿਆਂ ਦਾ ਹੈਂਡ ਬਦਲਿਆ। ਉਸ ਤੋਂ ਬਾਅਦ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਜੁਝਾਰੂ ਜਥੇਬੰਦੀ ਨੇ ਇਹ ਵਿਚਾਰਿਆਂ ਕਿ ਜੇਕਰ ਸਰਕਾਰ ਇਨ੍ਹਾਂ ਨੂੰ ਕੋਰੋਨਾ ਵਾਇਰਸ ਵਰਗੀ ਘਾਤਕ ਮਹਾਮਾਰੀ ਵਿਚ ਵਰਕਰਾਂ ਦੇ ਰੋਜ਼ਗਾਰ ਨੂੰ ਖਤਮ ਕਰਨ ਲਈ ਆਰਥਿਕ ਨੀਤੀਆਂ ਲਿਆਉਣ ਲਈ ਪ੍ਰਵਾਨਗੀ ਦੇ ਸਕਦੀ ਹੈ। ਫਿਰ ਜਥੇਬੰਦੀਆਂ ਦੇ ਸੰਘਰਸ਼ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਉਨ੍ਹਾਂ ਵੱਲੋਂ ਵਿਰੋਧ ਵਿਚ ਕਰਫਿਊ/ਤਾਲਾਬੰਦੀ ਦੌਰਾਨ ਅਪ੍ਰੈਲ ਮਹੀਨੇ ਵਿਚ ਟੈਂਕੀਆਂ 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸੰਘਰਸ਼ ਹਲੇ ਠੰਡਾ ਨਹੀਂ ਸੀ ਹੋਇਆਂ ਵਿਭਾਗ ਵੱਲੋਂ ਕਾਮਿਆਂ ਉਪਰ ਇਕ ਹੋਰ ਜਬਰੀ ਆਉਟਸੋਰਸਿੰਗ ਨੀਤੀ ਦੀ ਤਜਵੀਜ਼ ਲਿਆਂਦੀ | ਜਥੇਬੰਦੀ ਵੱਲੋਂ ਕੀਤੇ ਤਿੱਖੇ  ਸੰਘਰਸ਼ ਤੋਂ ਬਾਅਦ  ਦਬਾਅ ਹੇਠ ਮੈਨਜਮੈਂਟ ਨੇ ਝੁਕਦਿਆ 4 ਜੂਨ ਨੂੰ 12:30 ਵਜੇ ਵਿਭਾਗੀ ਮੁੱਖੀ ਐਚ.ਓ.ਡੀ.ਨਾਲ ਜਥੇਬੰਦੀ ਦੀ  ਲਿਖਤੀ ਮੀਟਿੰਗ ਤੈਅ ਕਰਵਾ ਦਿੱਤੀ ਹੈ। ਮੀਟਿੰਗ ਵਿਚ ਫੈਸਲਾ ਕੀਤਾ ਕਿ ਜੇਕਰ ਵਿਭਾਗੀ ਮੁੱਖੀ ਹੋਣ ਵਾਲੀ ਮੀਟਿੰਗ ਵਿਚ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਬਿਨਾਂ ਨੋਟਿਸ ਤੋਂ ਮੋਰਚਾ ਖੋਲ੍ਹ ਦਿੱਤਾ ਜਾਵੇਗਾ। ਜਿਸਦੀ ਪੂਰਨ ਜਿੰਮੇਵਾਰੀ ਜਲ ਸਪਲਾਈ ਮੈਨਜਮੈਂਟ 'ਤੇ ਪੰਜਾਬ ਸਰਕਾਰ ਦੀ ਹੋਵੇਗੀ।  


Harinder Kaur

Content Editor

Related News