ਗੰਦਾ ਪਾਣੀ ਪੀਣ ਨੂੰ ਮਜਬੂਰ ਹੋਏ ਪਿੰਡ ਵਾਸੀ, ਵਿਧਾਇਕ ਰੋੜੀ ਦੀ ਪ੍ਰਸ਼ਾਸਨ ਨੂੰ ਚਿਤਾਵਨੀ

07/10/2020 4:44:57 PM

ਗੜ੍ਹਸ਼ੰਕਰ (ਅਮਰੀਕ)— ਇਕ ਪਾਸੇ ਜਿੱਥੇ ਦੇਸ਼ 'ਚ ਕੋਰੋਨਾ ਵਾਇਰਸ ਦੇ ਸਾਏ ਹੇਠ ਲੋਕ ਜਿਊਣ ਲਈ ਮਜਬੂਰ ਹਨ, ਉੱਥੇ ਹੀ ਕਈ ਥਾਵਾਂ 'ਤੇ ਪ੍ਰਸ਼ਾਸਨ ਅਤੇ ਲੀਡਰਾਂ ਦੀ ਨਲਾਇਕੀ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ। ਅਜਿਹਾ ਹੀ ਮਾਮਲਾ ਸਬ ਡਿਵੀਜ਼ਨ ਗੜ੍ਹਸ਼ੰਕਰ ਦੇ ਪਿੰਡ ਫਤਿਹਪੁਰ ਕਲਾਂ ਵਿਖੇ ਵੇਖਣ ਨੂੰ ਮਿਲਿਆ ਹੈ, ਜਿੱਥੇ ਸ਼ਹਿਰ ਦੇ ਗੰਦੇ ਪਾਣੀ ਕਾਰਨ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ।

ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ

PunjabKesari

ਪਿੰਡ ਵਾਸੀਆਂ ਦੇ ਅਨੁਸਾਰ ਫਤਿਹਪੁਰ ਕਲਾਂ 'ਚ ਬਾਰਿਸ਼ ਦੇ ਪਾਣੀ ਨੂੰ ਰੋਕਣ ਲਈ ਨਹਿਰੀ ਮਹਿਕਮੇ ਵੱਲੋਂ ਸੈਫਨ (ਪਾਣੀ ਨੂੰ ਰੋਕਨ ਲਈ) ਬਣਾਇਆ ਹੋਇਆ ਸੀ, ਜਿਸ 'ਚ ਗੜ੍ਹਸ਼ੰਕਰ ਸ਼ਹਿਰ ਦੇ ਪਾਣੀ ਨੇ ਬੀਮਾਰੀਆਂ ਦਾ ਰੂਪ ਧਾਰ ਲਿਆ ਹੈ ਅਤੇ ਸ਼ਹਿਰ ਦੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਬੀਮਾਰੀਆਂ ਲੱਗ ਰਹੀਆਂ ਹਨ।

ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖਬਰ, 558 ਲੋਕਾਂ ਦੀ ਰਿਪੋਰਟ ਆਈ ''ਕੋਰੋਨਾ ਨੈਗੇਟਿਵ''

PunjabKesari

ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਮੁਖਮੰਤਰੀ ਪੰਜਾਬ ਤੱਕ ਦੇ ਚੁੱਕੇ ਹਾਂ ਪਰ ਸੁਣਵਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ ਅਤੇ ਪਿੰਡ ਦੀ ਜ਼ਮੀਨ ਦਾ ਹੇਠਲਾ ਪੀਣ ਵਾਲਾ ਪਾਣੀ 80 ਫੀਸਦੀ ਖਰਾਬ ਹੋ ਚੁਕਾ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂਕਿ ਲੋਕਾਂ ਨੂੰ ਨਰਕ ਤੋਂ ਕੱਢਿਆ ਜਾਵੇ।

ਇਹ ਵੀ ਪੜ੍ਹੋ: ਜਲੰਧਰ ’ਚ ਵਧੀ ‘ਕੋਰੋਨਾ’ ਪੀੜਤਾਂ ਦੀ ਗਿਣਤੀ, 49 ਨਵੇਂ ਮਾਮਲੇ ਮਿਲੇ

PunjabKesari

ਇਸ ਸਬੰਧ 'ਚ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੈਂਟਰ ਦੀ ਸਕੀਮ ਸਵੱਛ ਭਾਰਤ ਅਭਿਆਨ ਅਤੇ ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਸਕੀਮ ਦੀ ਪੋਲ ਖੋਲ੍ਹਦੀ ਤਸਵੀਰ ਹੈ। ਜੈ ਕ੍ਰਿਸ਼ਨ ਰੋੜੀ ਵਿਧਾਇਕ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਹੱਲ ਨਾ ਕੀਤੀ ਤਾਂ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ ਅਤੇ ਵਿਧਾਨਸਭਾ 'ਚ ਸਵਾਲ ਚੁੱਕਣਗੇ।
ਇਹ ਵੀ ਪੜ੍ਹੋ:ਵੀਜ਼ਾ ਸੈਂਟਰ 'ਚ ਤਨਖ਼ਾਹ ਲੈਣ ਗਈ ਕੁੜੀ ਦਾ ਬਾਊਂਸਰਾਂ ਨੇ ਭਰਾ ਸਣੇ ਚਾੜ੍ਹਿਆ ਕੁਟਾਪਾ, ਧੂਹ-ਧੂਹ ਖਿੱਚਿਆ (ਵੀਡੀਓ)


shivani attri

Content Editor

Related News