ਬਗੜ ਦੇ ਗੋਦਾਮ 'ਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੁਆਹ

03/10/2020 6:03:14 PM

ਹੁਸ਼ਿਆਰਪੁਰ (ਘੁੰਮਣ)— ਬੀਤੇ ਦਿਨ ਸਥਾਨਕ ਬਾਈਪਾਸ ਰੋਡ 'ਤੇ ਸਥਿਤ ਬਗੜ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਜਾਣ ਨਾਲ ਪੂਰੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਖੁੱਲ੍ਹੇ ਮੈਦਾਨ 'ਚ ਬਗੜ ਦੀ ਡੰਪਿੰਗ ਕਰਨ ਲਈ ਇਹ ਸਟਾਕ ਰੱਖਿਆ ਗਿਆ ਸੀ। ਸ਼ੰਕਰ ਟਰੇਡਰਜ਼ ਦੇ ਮਾਲਕ ਦੀਪਕ ਸੂਦ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਬਗੜ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਨੇ ਖਤਰਨਾਕ ਰੂਪ ਧਾਰਨ ਕਰ ਲਿਆ। ਫੌਰੀ ਤੌਰ 'ਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਸਬ-ਫਾਇਰ ਅਫ਼ਸਰ ਵਿਨੋਦ ਕੁਮਾਰ ਦੀ ਅਗਵਾਈ 'ਚ ਫਾਇਰ ਕਰਮੀਆਂ ਉਂਕਾਰ ਸਿੰਘ, ਪ੍ਰਵੀਨ ਕੁਮਾਰ, ਈਸ਼ਵਰ ਸਿੰਘ, ਰਮਨ ਕੁਮਾਰ, ਰਵੀ, ਰਣਜੀਤ ਸਿੰਘ, ਪਵਨ ਸੈਣੀ, ਹਰਦੀਪ ਸਿੰਘ ਅਤੇ ਵਿਜੈ ਕੁਮਾਰ ਨੇ 15 ਫਾਇਰ ਟੈਂਡਰਾਂ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਨਾਲ 3 ਘੰਟਿਆਂ 'ਚ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਲੱਖਾਂ ਰੁਪਏ ਦੀ ਬਗੜ ਸੜ ਕੇ ਸੁਆਹ ਹੋ ਚੁੱਕੀ ਸੀ। ਅੱਗ ਲੱਗਣ ਦੀ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦਾ ਕਾਰਣ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦੀਪਕ ਸੂਦ ਅਨੁਸਾਰ ਇਹ ਬਗੜ ਮਿਲਟਰੀ ਡੇਅਰੀ ਫਾਰਮ ਲਈ ਸਟਾਕ ਕੀਤਾ ਜਾ ਰਿਹਾ ਸੀ।

shivani attri

This news is Content Editor shivani attri