ਵੇਅਰ ਹਾਊਸ ਦਾ ਇੰਸਪੈਕਟਰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ

10/20/2021 1:27:21 PM

ਕਪੂਰਥਲਾ (ਭੂਸ਼ਣ/ਮਹਾਜਨ)- ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਦੱਸਿਆ ਕਿ ਡੀ. ਐੱਸ. ਪੀ. ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਅਸ਼ਵਨੀ ਕੁਮਾਰ ਵੱਲੋਂ ਜ਼ੋਹਨ ਗੁਪਤਾ ਪੁੱਤਰ ਗਿਆਨ ਚੰਦ ਗੁਪਤਾ ਵਾਸੀ ਹਾਊਸ ਨੰ.19 ਫੇਸ-2 ਗਰੀਨ ਮਾਰਕੀਟ ਸਰਹੰਦ ਰੋਡ ਪਟਿਆਲਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮੁਨੀਸ਼ ਕੁਮਾਰ ਇੰਸਪੈਕਟਰ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਭੁਲੱਥ ਜ਼ਿਲ੍ਹਾ ਕਪੂਰਥਲਾ ਨੂੰ ਸ਼ਿਕਾਇਤਕਰਤਾ ਜ਼ੋਹਨ ਗੁਪਤਾ ਪੁੱਤਰ ਗਿਆਨ ਚੰਦ ਗੁਪਤਾ ਪਾਸੋਂ 30,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਟਰਾਂਸਪੋਰਟ ਮਹਿਕਮੇ 'ਚ ਹੋਵੇਗਾ ਵੱਡਾ ਫੇਰਬਦਲ: ਅਧਿਕਾਰੀਆਂ ਦੀ ਤਿਆਰ ਹੋਈ ਸੂਚੀ ’ਤੇ ਮੋਹਰ ਲੱਗਣੀ ਬਾਕੀ

ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਿਸ਼ਬ ਰਾਈਸ਼ ਮਿੱਲ ਮਟੋਰਡਾ ਭਾਦਸੋਂ ਜ਼ਿਲ੍ਹਾ ਪਟਿਆਲਾ ਦਾ ਮਾਲਕ ਹੈ। ਸ਼ਿਕਾਇਤ ਕਰਤਾ 16 ਅਕਤੂਬਰ ਨੂੰ ਝੋਨਾ ਚੁੱਕਣ ਵਾਸਤੇ ਵੇਅਰ ਹਾਊਸ ਇੰਸਪੈਕਟਰ ਮੁਨੀਸ਼ ਕੁਮਾਰ ਨੂੰ ਭੁਲੱਥ ਜਾ ਕੇ ਮਿਲਿਆ ਤਾਂ ਉਸ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇਕਰ ਤੂੰ ਝੋਨਾ ਚੁੱਕਣਾ ਹੈ ਤਾਂ 7 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਸ਼ਵਤ ਦੇਣੀ ਪਵੇਗੀ, ਜਿਸ ’ਤੇ ਸ਼ਿਕਾਇਤਕਰਤਾ ਨੇ ਕਿਹਾ ਕਿ ਇਹ ਪੈਸੇ ਬਹੁਤ ਜ਼ਿਆਦਾ ਹਨ, ਫਿਰ ਵੀ ਮਜਬੂਰੀ ਵੱਸ 20,000 ਰੁਪਏ ਹੀ ਦੇ ਸਕਦਾ ਹਾਂ, ਜਿਸ ’ਤੇ ਇੰਸਪੈਕਟਰ ਮੁਨੀਸ਼ ਕੁਮਾਰ ਨੇ ਕਿਹਾ ਕਿ 30,000 ਰੁਪਏ ਤੋਂ ਘੱਟ ਰਿਸ਼ਵਤ ਨਹੀਂ ਲਵਾਂਗਾ। ਸ਼ਿਕਾਇਤਕਰਤਾ ਇੰਸਪੈਕਟਰ ਮੁਨੀਸ਼ ਕੁਮਾਰ ਨਾਲ ਰਿਸ਼ਵਤ ਦੇ ਪੈਸੇ ਦੇਣ ਦਾ ਝੂਠਾ ਵਾਅਦਾ ਕਰ ਕੇ ਵਾਪਸ ਆ ਗਿਆ।

ਇਹ ਵੀ ਪੜ੍ਹੋ: ਚੱਬੇਵਾਲ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਨਣਾਨ-ਭਰਜਾਈ ਦੀ ਦਰਦਨਾਕ ਮੌਤ

ਜੋ ਸ਼ਿਕਾਇਤਕਰਤਾ ਜ਼ੋਹਨ ਗੁਪਤਾ ਪੁੱਤਰ ਗਿਆਨ ਚੰਦ ਗੁਪਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਅਸ਼ਵਨੀ ਕੁਮਾਰ ਵੱਲੋਂ ਟੀਮ ਗਠਿਤ ਕਰਕੇ ਸਮੇਤ ਸ਼ਿਕਾਇਤਕਰਤਾ, ਸਰਕਾਰੀ ਸ਼ੈਡੋ ਗਵਾਹ ਅਸ਼ੋਕ ਕੁਮਾਰ ਰਾਜ ਟੈਕਸ ਅਫ਼ਸਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਅਤੇ ਸਰਕਾਰੀ ਗਵਾਹ ਬਲਵਿੰਦਰ ਸਿੰਘ ਐੱਸ. ਡੀ. ਓ. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ ਨਾਲ ਲੈ ਕੇ ਟਰੈਪ ਲਾਇਆ ਗਿਆ। ਡੀ. ਐੱਸ. ਪੀ. ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਅਸ਼ਵਨੀ ਕੁਮਾਰ ਵੱਲੋਂ ਮੁਨੀਸ਼ ਕੁਮਾਰ ਇੰਸਪੈਕਟਰ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਭੁਲੱਥ ਜ਼ਿਲ੍ਹਾ ਕਪੂਰਥਲਾ ਨੂੰ ਸ਼ਿਕਾਇਤਕਰਤਾ ਜ਼ੋਹਨ ਗੁਪਤਾ ਪੁੱਤਰ ਗਿਆਨ ਚੰਦ ਗੁਪਤਾ ਉਕਤ ਪਾਸੋਂ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡਾ ਹਾਦਸਾ: ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News