ਕਮਾਨੀਦਾਰ ਚਾਕੂ ਸਣੇ ਇਕ ਕਾਬੂ

09/16/2018 5:23:12 AM

 ਫਗਵਾਡ਼ਾ,  (ਹਰਜੋਤ)-  ਰੇਲਵੇ ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਪਾਸੋਂ ਕਮਾਨੀਦਾਰ ਚਾਕੂ ਬਰਾਮਦ ਕਰ ਕੇ ਧਾਰਾ 25-54-59 ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਗੱਡੀ ਨੰਬਰ 12411 ਅੰਮ੍ਰਿਤਸਰ-ਚੰਡੀਗਡ਼੍ਹ ਐਕਸਪ੍ਰੈੱਸ ਦੀ ਚੈਕਿੰਗ ਕਰਦੇ ਫਗਵਾਡ਼ਾ ਤੋਂ ਜਲੰਧਰ ਜਾ ਰਹੇ ਸੀ ਤਾਂ ਇਕ ਨੌਜਵਾਨ ਕਰਨ ਕੁਮਾਰ ਪੁੱਤਰ ਗੋਪਾਲ ਕਿਸ਼ਨ ਵਾਸੀ ਗੁਰੂ ਨਾਨਕਪੁਰਾ ਫਗਵਾਡ਼ਾ ਦੀ ਚੈਕਿੰਗ ਕੀਤੀ ਤਾਂ ਉਸ ਪਾਸੋਂ ਕਮਾਨੀਦਾਰ ਚਾਕੂ ਬਰਾਮਦ ਹੋਇਆ।