ਭਾਜਪਾ ਦੀ ਵਰਚੁਅਲ ਰੈਲੀ ''ਚ ਵੱਡੀ ਗਿਣਤੀ ''ਚ ਵਰਕਰਾਂ ਨੇ ਲਿਆ ਹਿੱਸਾ : ਸੁਸ਼ੀਲ ਸ਼ਰਮਾ

06/28/2020 12:15:51 PM

ਜਲੰਧਰ (ਕਮਲੇਸ਼, ਰਾਹੁਲ)— ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ 'ਚ ਸਥਾਨਕ ਪਾਰਟੀ ਦਫ਼ਤਰ ਸਰਕਲ ਰੋਡ ਨੇੜੇ ਸ਼ਨੀਵਾਰ ਨੂੰ ਸ਼ੀਤਲਾ ਮਾਤਾ ਮੰਦਰ 'ਚ ਭਾਜਪਾ ਪੰਜਾਬ ਪ੍ਰਦੇਸ਼ ਵੱਲੋਂ ਆਯੋਜਿਤ ਵਰਚੁਅਲ ਰੈਲੀ 'ਚ ਵੱਡੀ ਗਿਣਤੀ 'ਚ ਭਾਜਪਾ ਦੇ ਵਰਕਰਾਂ ਨੇ ਹਿੱਸਾ ਲਿਆ। ਇਸ ਰੈਲੀ 'ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਪ੍ਰਦੇਸ਼ ਭਾਜਪਾ ਇੰਚਾਰਜ ਪ੍ਰਭਾਤ ਝਾਅ, ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾ ਸੰਗਠਨ ਮੰਤਰੀ ਦਿਨੇਸ਼ ਸ਼ਰਮਾ ਨੇ ਸਾਰੇ ਵਰਕਰਾਂ ਦਾ ਮਾਰਗਦਰਸ਼ਨ ਕੀਤਾ।

ਭਾਜਪਾ ਜ਼ਿਲਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਇਸ ਰੈਲੀ 'ਚ ਮੁੱਖ ਬੁਲਾਰੇ ਵਜੋਂ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਦੇ 6 ਸਾਲ ਵਿਚ ਜੋ ਇਤਿਹਾਸਕ ਫੈਸਲੇ ਲਏ ਗਏ, ਉਨ੍ਹਾਂ ਨੂੰ ਲੋਕਾਂ 'ਚ ਪਹੁੰਚਾਉਣ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਕਾਰਜਾਂ ਨੂੰ ਵਰਕਰਾਂ ਨੂੰ ਲੋਕਾਂ ਵਿਚ ਲੈ ਕੇ ਜਾਣ ਲਈ ਉਤਸ਼ਾਹਿਤ ਕੀਤਾ ਅਤੇ ਸਾਰੇ ਵਰਕਰਾਂ ਨੂੰ ਇਨ੍ਹਾਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਨਿਰਦੇਸ਼ ਦਿੱਤੇ।

PunjabKesari

ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਮੋਦੀ ਸਰਕਾਰ 2 ਦਾ ਪਹਿਲਾ ਸਾਲ ਦੇਸ਼ ਹਿੱਤ ਲਈ ਲਏ ਗਏ ਇਤਿਹਾਸਕ ਫੈਸਲਿਆਂ ਦਾ ਗਵਾਹ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਇਕ ਸਾਲ ਦੇ ਕਾਰਜਕਾਲ 'ਚ ਦਹਾਕਿਆਂ ਤੋਂ ਪੈਂਡਿੰਗ ਸਮੱਸਿਆਵਾਂ ਦਾ ਹੱਲ ਹੋਇਆ ਹੈ, ਜੋ ਦੇਸ਼ ਦੇ ਮਾਣਮੱਤੇ ਇਤਿਹਾਸ 'ਚ ਨਸੂਰ ਬਣੇ ਹੋਏ ਹਨ। ਮੋਦੀ ਸਰਕਾਰ ਨੇ ਪਿਛਲੇ 6 ਸਾਲਾਂ 'ਚ 7 ਦਹਾਕਿਆਂ ਤੋਂ ਚਲੀਆਂ ਆ ਰਹੀਆਂ ਇਤਿਹਾਸਕ ਗਲਤੀਆਂ ਨੂੰ ਸੁਧਾਰਿਆ ਹੈ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਭਰਾਵਾਂ ਦੇ ਹਿੱਤਾਂ 'ਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵਿਸਥਾਰ ਸਹਿਤ ਦੱਸਿਆ।

PunjabKesari

ਉਨ੍ਹਾਂ ਕਿਹਾ ਕਿ ਕੇਂਦਰ 'ਚ ਪ੍ਰਧਾਨ ਮੰੰਤਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੇ ਹਿੱਤਾਂ 'ਚ ਪਹਿਲਾਂ ਹੀ ਵੱਡੀਆਂ ਯੋਜਨਾਵਾਂ ਚਲਾ ਰਹੀ ਸੀ ਅਤੇ ਅੱਗੇ ਵੀ ਕਿਸਾਨਾਂ ਦੀ ਆਮਦਨ 'ਚ ਵਾਧੇ ਲਈ ਨਵੀਆਂ-ਨਵੀਆਂ ਯੋਜਨਾਵਾਂ ਨੂੰ ਲਿਆ ਰਹੀ ਹੈ। ਇਸ ਮੌਕੇ ਭਾਜਪਾ ਜ਼ਿਲਾ ਸ਼ਹਿਰੀ ਦੇ ਸਹਾਇਕ ਇੰਚਾਰਜ ਜਵਾਹਰ ਖੁਰਾਣਾ, ਰਾਜੀਵ ਢੀਂਗਰਾ, ਰਾਜ ਮਾਗੋ, ਪ੍ਰਵੀਨ ਸ਼ਰਮਾ, ਦਿਨੇਸ਼ ਖੰਨਾ, ਆਸ਼ੀਸ਼ ਸਹਿਗਲ, ਕਰਨ ਸੱਦੀ, ਰਾਜੇਸ਼ ਜੋਤੀ, ਬ੍ਰਿਜੇਸ਼ ਸ਼ਰਮਾ, ਸਿੰਮੀ ਮੁਲਤਾਨੀ, ਕੰਚਨ ਸ਼ਰਮਾ, ਕਮਲਜੀਤ ਕੌਰ ਗਿੱਲ, ਹੈਪੀ ਦੀਵਾਨ, ਸੰਦੀਪ ਸਪਲ ਅਤੇ ਹੋਰ ਵਰਕਰ ਹਾਜ਼ਰ ਸਨ।

ਉਥੇ ਹੀ ਭਾਜਪਾ ਜ਼੍ਹਿਲਾ ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਸ਼੍ਰੀ ਰਮਨ ਪੱਬੀ ਨੇ ਆਪਣੇ ਦਫ਼ਤਰ 'ਚ ਭਾਜਪਾ ਪੰਜਾਬ ਪ੍ਰਦੇਸ਼ ਦੀ ਤਰਫ ਤੋਂ ਹੋਈ ਵਰਚੁਅਲ ਰੈਲੀ ਵਿਚ ਹਿੱਸਾ ਲਿਆ। ਉਨ੍ਹਾਂ ਇਸ ਮੌਕੇ 'ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਪੰਜਾਬ ਪ੍ਰਦੇਸ਼ ਦੇ ਇੰਚਾਰਜ ਪ੍ਰਭਾਤ ਝਾਅ ਅਤੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੇ ਵਿਚਾਰ ਸੁਣੇ ਅਤੇ ਉਸ ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ। ਇਸ ਮੌਕੇ 'ਤੇ ਉਸ ਦੇ ਨਾਲ ਉਸਦੇ ਪੁੱਤਰ ਲਕਸ਼ਿਤ ਪੱਬੀ ਅਤੇ ਅਮਿਤ ਭਾਟੀਆ ਮੌਜੂਦ ਸੀ।


shivani attri

Content Editor

Related News