ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ''ਤੇ 4 ਖ਼ਿਲਾਫ਼ ਮਾਮਲਾ ਦਰਜ

08/24/2020 12:56:40 PM

ਗੜ੍ਹਦੀਵਾਲਾ (ਭੱਟੀ)— ਗੜ੍ਹਦੀਵਾਲਾ ਪੁਲਸ ਵੱਲੋਂ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਚਾਰ ਨੌਜਵਾਨਾਂ ਖ਼ਿਲਾਫ਼ ਮਾਮਲਾ ਕੀਤਾ ਗਿਆ। ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਸਬ-ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਸਾਡੀ ਪੁਲਸ ਪਾਰਟੀ ਕੋਰੋਨਾ ਵਾਇਰਸ ਦੌਰਾਨ ਲੱਗੇ ਕਰਫ਼ਿਊ ਦੇ ਸਬੰਧ 'ਚ ਬੱਸ ਸਟੈਂਡ ਗੜ੍ਹਦੀਵਾਲਾ ਵਿਖੇ ਮੌਜੂਦ ਸੀ ਤਾਂ ਇਕ ਐਕਟਿਵਾ ਨੰਬਰੀ ਪੀ. ਬੀ.07-ਬੀ.ਐੱਸ. 7101 'ਤੇ ਦੋ ਨੌਜਵਾਨ ਸਵਾਰ ਹੋ ਕੇ ਆਏ। ਪਤਾ ਪੁੱਛਣ 'ਤੇ ਉਨ੍ਹਾਂ ਆਪਣਾ ਨਾਂ ਇਜਹਾਰ ਆਲਮ ਪੁੱਤਰ ਜਹੀਦੁਰ ਰਹਿਮਾਨ ਕਿਸ਼ਨਗੰਜ ਬਿਹਾਰ, ਹਾਲ ਵਾਸੀ ਟਾਂਡਾ ਰੋਡ ਗੜ੍ਹਦੀਵਾਲਾ ਅਤੇ ਪੂਰਨ ਗਿਰੀ ਪੁੱਤਰ ਕਦਮ ਲਾਲ ਵਾਸੀ ਤੰਨਤੰਗੀ ਕਿਸ਼ਨਗੰਜ ਬਿਹਾਰ, ਹਾਲ ਵਾਸੀ ਟਾਂਡਾ ਰੋਡ ਗੜ੍ਹਦੀਵਾਲਾ ਦੱਸਿਆ। ਉਹ ਕੋਈ ਵੀ ਕਰਫਿਊ ਪਾਸ ਪੇਸ਼ ਨਹੀਂ ਕਰ ਸਕੇ।

ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ

ਉਨ੍ਹਾਂ ਦੱਸਿਆ ਕਿ ਇਸੇ ਨਾਕੇ ਦੌਰਾਨ ਦੋ ਹੋਰ ਨੌਜਵਾਨ ਮੋਟਰਸਾਈਕਲ ਨੰਬਰ ਪੀ. ਬੀ.07-ਏ. ਏ. 1676 'ਤੇ ਸਵਾਰ ਹੋ ਕੇ ਆਏ। ਜਿਨ੍ਹਾਂ ਦੀ ਪਛਾਣ ਅਦਿੱਤਿਆ ਪੁੱਤਰ ਥੋਮਸ ਵਾਸੀ ਜਿਰਪਾਨੀ ਸੁੰਦਰਹੜ੍ਹ ਉੜੀਸਾ, ਹਾਲ ਵਾਸੀ ਪਿੰਡ ਗੋਂਦਪੁਰ ਅਤੇ ਸੀਤਾ ਰਾਮ ਪੁੱਤਰ ਹੁਮਤ ਵਾਸੀ ਤਹਿਲਾਈ ਟੋਲੀ ਗੁਮਲਾ ਝਾਰਖੰਡ, ਹਾਲ ਵਾਸੀ ਰਾਨਾ ਥਾਣਾ ਗੜ੍ਹਦੀਵਾਲਾ ਹੋਈ, ਜੋ ਕਿ ਕਰਫ਼ਿਊ ਪਾਸ ਨਹੀਂ ਦਿਖਾ ਸਕੇ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ


shivani attri

Content Editor

Related News