40 ਪਿੰਡਾਂ ਦੀ ਸੜਕ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

01/30/2020 2:02:16 PM

ਸੁਲਤਾਨਪੁਰ ਲੋਧੀ (ਸੋਢੀ)— ਸੁਲਤਾਨਪੁਰ ਲੋਧੀ ਸ਼ਹਿਰ ਤੋਂ 40 ਪਿੰਡਾਂ ਨੂੰ ਜਾਂਦੀ ਪਿੰਡ ਖੁਰਦਾਂ, ਪਰਮਜੀਤਪੁਰ, ਲਾਟਵਾਲਾ, ਚੁਲੱਧਾ, ਪੰਡੋਰੀ, ਝੰਡੂਵਾਲਾ, ਮਿਰਜਾਪੁਰ ਦੀ ਮੁੱਖ ਸੜਕ ਖੱਡੇ ਮਾਰ ਕੇ ਬੰਦ ਕਰ ਦੇਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਪਿੰਡ ਚੁਲੱਧਾ ਵਾਸੀ ਸੁਖਦੇਵ ਸਿੰਘ ਜੋਸਨ, ਰਣਜੀਤ ਸਿੰਘ, ਰਾਮ ਸਿੰਘ ਪਰਮਜੀਤਪੁਰ, ਮਨਜੀਤ ਸਿੰਘ ਨੰਬਰਦਾਰ, ਪਰਮਜੀਤ ਸਿੰਘ ਨੰਬਰਦਾਰ, ਜਸਵੀਰ ਸਿੰਘ ਮਿਰਜਾਪੁਰ ਆਦਿ ਹੋਰਨਾਂ ਦੱਸਿਆ ਕਿ ਇਸ ਮੁੱਖ ਸੜਕ 'ਚ ਸੀਵਰੇਜ ਦੇ ਪਾਈਪ ਪਾਉਣ ਲਈ ਸਬੰਧਿਤ ਠੇਕੇਦਾਰ ਵੱਲੋਂ ਚੁੱਪ ਚਪੀਤੇ ਸੜਕ 'ਚ ਜੇ. ਸੀ. ਬੀ. ਮਸ਼ੀਨ ਨਾਲ ਗਹਿਰੇ ਖੱਡੇ ਮਾਰ ਦਿੱਤੇ ਹਨ, ਜਿਸ ਕਾਰਣ ਸਕੂਲਾਂ ਦੇ ਬੱਚਿਆਂ ਅਤੇ ਹੋਰ ਲੋਕਾਂ ਨੂੰ ਸੜਕ ਨੇੜਲੇ ਖੇਤਾਂ 'ਚ ਦੀ ਚਿੱਕੜ 'ਚ ਦੀ ਲੰਘਣ ਲਈ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸਮਾਜ ਸੇਵੀ ਸੁਖਦੇਵ ਸਿੰਘ ਜੋਸਨ ਅਤੇ ਹੋਰਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਈ ਵੀ ਸੜਕ ਬੰਦ ਕਰਨ ਤੋਂ ਪਹਿਲਾਂ ਲੋਕਾਂ ਦੇ ਲੰਘਣ ਲਈ ਬਦਲਵੇਂ ਪ੍ਰਬੰਧ ਜ਼ਰੂਰ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਤੇ ਕਿਸੇ ਵੀ ਹਾਦਸੇ ਤੋਂ ਵੀ ਬਚਿਆ ਜਾ ਸਕੇ।

PunjabKesari

ਉਨ੍ਹਾਂ ਕਿਹਾ ਕਿ ਇਸ ਸੜਕ ਰਾਹੀਂ ਪਿੰਡ ਜੱਬੋਸੁਧਾਰ, ਖੁਰਦ, ਪੰਡੋਰੀ, ਮੁੱਲਾਕਾਲਾ, ਪਰਮਜੀਤਪੁਰ, ਝੰਡੂਵਾਲਾ, ਚੂਹੜਪੁਰ, ਚੁਲੱਧਾ, ਲਾਟਵਾਲਾ, ਮਿਰਜਾਪੁਰ, ਫੱਤੋਵਾਲ, ਸਰਦੁੱਲਾਪੁਰ, ਸਬਦੁੱਲਾਪੁਰ ਅਤੇ ਮੰਡ ਖੇਤਰ ਦੇ ਹੋਰ ਪਿੰਡ ਪੈਂਦੇ ਹਨ। ਜਿਥੇ ਕਈ ਟਰੱਕਾਂ, ਬੱਸਾਂ ਤੇ ਗੱਡੀਆਂ ਵਾਲੇ ਰਸਤਾ ਬੰਦ ਹੋਣ ਕਾਰਣ ਵਾਪਸ ਪਰਤਦੇ ਦੇਖੇ ਗਏ।


shivani attri

Content Editor

Related News